ਤਰਨਤਾਰਨ (ਰਮਨ) : ਤਰਨਤਾਰਨ ਦੇ ਪਿੰਡ ਭੈਲ ਢਾਏਵਾਲਾ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਜ਼ਮੀਨੀ ਵਿਵਾਦ ਤੋਂ ਪਰੇਸ਼ਾਨ ਬਜ਼ੁਰਗ ਬੀਬੀ ਵਲੋਂ ਪੁਲਸ ਦੀ ਮੌਜੂਦਗੀ 'ਚ ਖੁਦ ਨੂੰ ਅੱਗ ਲਗਾ ਲਈ ਗਈ। ਪੀੜਤ ਬੀਬੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜ਼ਮੀਨੀ ਵਿਵਾਦ ਕਾਰਨ ਉਨ੍ਹਾਂ ਦੇ ਗੁਆਂਢੀਆਂ ਵਲੋਂ ਉਨ੍ਹਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪੁਲਸ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ, ਜਿਸ ਕਾਰਨ ਬਜ਼ੁਰਗ ਮਹਿਲਾ ਨੇ ਪੁਲਸ ਦੀ ਮੌਜੂਦਗੀ 'ਚ ਖੁਦ ਨੂੰ ਅੱਗ ਲਗਾ ਲਈ।
ਇਹ ਵੀ ਪੜ੍ਹੋਂ : ਕੈਨੇਡਾ 'ਚ ਦਰਦਨਾਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
ਗਨੀਮਤ ਇਹ ਰਹੀ ਕਿ ਪਰਿਵਾਰਕ ਮੈਂਬਰਾਂ ਵਲੋਂ ਕਿਸੇ ਤਰ੍ਹਾਂ ਬੀਬੀ ਦੀ ਜਾਨ ਬਚਾ ਲਈ ਗਈ, ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰ ਮੁਤਾਬਕ ਅੱਗ ਲੱਗਣ ਕਾਰਨ ਬੀਬੀ ਦਾ ਸਰੀਰ 75 ਫੀਸਦੀ ਝੂਲਸ ਚੁੱਕਾ ਹੈ ਤੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪਰਿਵਾਰ ਵਲੋਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੋਇੰਦਵਾਲ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਗਲੀ ਨੂੰ ਲੈ ਮਾਮੂਲੀ ਝਗੜਾ ਹੋਇਆ ਸੀ। ਇਸ ਤੋਂ ਬਾਅਦ ਉਕਤ ਬੀਬੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)
ਬੋਹਾ ਦੇ ਪਿੰਡ ਗਾਮੀਵਾਲਾ 'ਚ ਇੱਕ ਪਰਿਵਾਰ ਦੇ 4 ਜੀਅ ਆਏ ਕੋਰੋਨਾ ਪਾਜੇਟਿਵ
NEXT STORY