ਤਰਨਤਾਰਨ (ਰਮਨ) : ਸਥਾਨਕ ਮਹਿੰਦਰਾ ਇਨਕਲੇਵ ਨਿਵਾਸੀ ਹਾਂਗਕਾਂਗ ਗ੍ਰੀਨ ਕਾਰਡ ਹੋਲਡਰ ਨੌਜਵਾਨ ਲੜਕੇ ਦਾ ਭੇਦ ਭਰੇ ਹਾਲਾਤਾਂ 'ਚ ਗੁੰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਭਾਲ ਲਈ ਪੁਲਸ ਵਲੋਂ ਤਕਨੀਕੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਮਹਿੰਦਰਾ ਇਨਕਲੇਵ ਨਿਵਾਸੀ ਸੁਰਿੰਦਰ ਸਿੰਘ ਦਾ ਬੇਟਾ ਹਰਕੀਰਤ ਸਿੰਘ (18) ਜੋ 12ਵੀਂ ਜਮਾਤ ਦਾ ਵਿਦਿਅਰਥੀ ਹੈ ਅਤੇ ਬੀਤੇ ਸੋਮਵਾਰ ਸਵੇਰੇ 6.30 ਵਜੇ ਘਰੋਂ ਆਪਣੇ ਸਾਈਕਲ 'ਤੇ ਸਵਾਰ ਹੋ ਸੈਰ ਕਰਨ ਲਈ ਨਿਕਲ ਗਿਆ ਜੋ ਅੱਜ ਤੱਕ ਘਰ ਵਾਪਸ ਨਹੀਂ ਪਰਤਿਆ। ਇਸ ਸਬੰਧੀ ਸੂਚਨਾ ਪਰਿਵਾਰ ਵਲੋਂ ਥਾਣਾ ਸਿਟੀ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ
ਗੁੰਮ ਹੋਵੇ ਹਰਕੀਰਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ, ਮਾਤਾ ਮਨਜੀਤ ਕੌਰ ਅਤੇ ਰਿਸ਼ਤੇਦਾਰ ਸਰਤਾਜ ਸਿੰਘ ਨੇ ਦੱਸਿਆ ਕਿ ਹਰਕੀਰਤ ਸਿੰਘ ਅਤੇ ਉਸ ਦੇ ਭਰਾ ਦਾ ਜਨਮ ਹਾਂਗਕਾਂਗ ਵਿਖੇ ਹੋਇਆ ਸੀ ਜੋ ਗ੍ਰੀਨ ਕਾਰਡ ਹੋਲਡਰ ਹਨ ਅਤੇ ਪਿਛਲੇ ਕਰੀਬ 6 ਮਹੀਨਿਆਂ ਤੋਂ ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ ਵਾਪਸ ਨਹੀਂ ਜਾ ਸਕੇ। ਜਿਸ ਤੋਂ ਬਾਅਦ ਹਰਕੀਰਤ ਨੇ ਆਪਣੀ 12ਵੀਂ ਜਮਾਤ ਦੀ ਪੜ੍ਹਾਈ ਇੱਥੇ ਹੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਭਾਲ ਕਰਦੇ ਹੋਏ ਹਰਕੀਰਤ ਜੰਡਿਆਲਾ ਰੋਡ ਨੇੜੇ ਬਾਈਪਾਸ ਤੱਕ ਸਾਈਕਲ 'ਤੇ ਜਾਂਦਾ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਹਰਕੀਰਤ ਸਿੰਘ ਦਾ ਸਾਈਕਲ ਜ਼ਿਲ੍ਹਾ ਟ੍ਰਾਂਸਪੋਰਟ ਦਫ਼ਤਰ ਦੇ ਬਾਹਰੋਂ ਬਰਾਮਦ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਡੀ.ਐੱਸ.ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਗੁੰਮ ਹੋਏ ਬੱਚੇ ਦੀ ਭਾਲ ਲਈ ਸਾਈਬਰ ਸੈੱਲ ਦੀ ਮਦਦ ਲੈਂਦੇ ਹੋਏ ਤੇਜ਼ੀ ਨਾਲ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਜਲਦ ਲੱਭ ਲਿਆ ਜਾਵੇਗਾ।
ਇਹ ਵੀ ਪੜ੍ਹੋ : 'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ
ਕਿਸਾਨਾਂ ਦੇ ਹੱਕ 'ਚ ਮੁੜ ਡਟੇ ਦਿਲਜੀਤ ਦੋਸਾਂਝ, ਖੇਤੀ ਆਰਡੀਨੈਂਸਾ ਦਾ ਕੀਤਾ ਖੁੱਲ੍ਹ ਕੇ ਵਿਰੋਧ
NEXT STORY