ਤਰਨਤਾਰਨ (ਪ੍ਰਭ ਖਹਿਰਾ) - ਸਥਾਨਕ ਮਾਝਾ ਕਾਲਜ ਫਾਰ ਵੂਮੈਨ ਵਿਖੇ ਸ੍ਰੀ ਰਾਮ ਸਿੰਘ ਦੇ 200 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਖੇਡ ਦਿਵਸ ਦਾ ਆਗਾਜ਼ ਕਾਲਜ ਮੈਨੇਜਮੈਂਟ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆ, ਕਾਲਜ ਮੈਨੇਜਮੈਂਟ ਮੈਂਬਰ ਕਰਨ ਸਿੰਘ ਭੁੱਲਰ, ਪ੍ਰਭਜੀਤ ਸਿੰਘ ਸੰਧਾਵਾਲੀਆ, ਪ੍ਰਿੰਸੀਪਲ ਡਾ. ਹਰਦੀਪ ਕੌਰ ਤੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਰੰਗ-ਬਿਰੰਗੇ ਗੁਬਾਰੇ ਹਵਾ 'ਚ ਛੱਡ ਕੇ ਕੀਤਾ। ਖੇਡ ਮੁਕਾਬਲਿਆਂ 'ਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਆਰਟਸ, ਮੈਡੀਕਲ, ਨਾਨ-ਮੈਡੀਕਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮਾਨਤਾ ਪ੍ਰਾਪਤ ਕੋਰਸ ਬੀ. ਏ., ਬੀ. ਐੱਸ. ਸੀ. ਇਕਨਾਮਿਕਸ, ਬੀ. ਐੱਸ. ਸੀ. (ਕੰਪਿਊਟਰ ਸਾਇੰਸ, ਬੀ. ਐੱਸ. ਸੀ. ਨਾਨ ਮੈਡੀਕਲ, ਬੀ. ਸੀ. ਏ., ਬੀ. ਕਾਮ., ਬੀ. ਬੀ. ਏ. ,ਪੀ. ਜੀ. ਡੀ. ਸੀ. ਏ., ਐੱਮ. ਐੱਸ. ਸੀ. ਕੰਪਿਊਟਰ ਸਾਇੰਸ ਤੇ ਐੱਮ. ਏ. ਪੰਜਾਬੀ ਦੀਆਂ ਵਿਦਿਆਰਥਣਾਂ ਨੇ ਕ੍ਰਮਵਾਰ ਰੱਸੀ ਟੱਪਣ, ਰੱਸਾ ਖਿੱਚਣ, ਚਾਟੀ ਰੇਸ, ਰੇਸ 100 ਮੀ., ਬੋਰੀ ਰੇਸ, ਹਰਡਲ ਰੇਸ, ਰਿਲੇਅ ਰੇਸ ਤੇ ਗੋਲਾ ਸੁੱਟਣ ਆਦਿ 'ਚ ਭਾਗ ਲਿਆ।
ਸਮਾਗਮ ਦੇ ਅਖੀਰ 'ਚ ਮੁੱਖ ਮਹਿਮਾਨ ਕਾਲਜ ਮੈਨੇਜਮੈਂਟ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆ, ਕਰਨ ਸਿੰਘ ਤੇ ਪ੍ਰਭਜੀਤ ਸਿੰਘ ਸੰਧਾਵਾਲੀਆ, ਡਾ. ਹਰਦੀਪ ਸਿੰਘ ਕਾਲਜ ਪ੍ਰਿੰਸੀਪਲ ਤੇ ਸਮੂਹ ਅਧਿਆਪਕ ਸਾਹਿਬਾਨ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਫਿਜ਼ੀਕਲ ਵਿਭਾਗ ਦੇ ਪ੍ਰੋ. ਅਮਨਦੀਪ ਕੌਰ ਤੇ ਪ੍ਰੋ. ਹਰਮਨਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਕਰਜ਼ੇ ਤੋਂ ਦੁਖੀ ਹੋ ਕੇ ਨੌਜਵਾਨ ਕੀਤੀ ਖੁਦਕੁਸ਼ੀ,ਦੋ ਪੰਨਿਆਂ ਦਾ ਲਿਖਿਆ ਸੁਸਾਈਡ ਨੋਟ
NEXT STORY