ਤਰਨਤਾਰਨ (ਰਮਨ) : ਤਰਨਤਾਰਨ ਸਥਿਤ ਰੋਹੀ ਪੁੱਲ ਉੱਪਰ ਰੇਹੜੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਨਗਰ ਕੌਂਸਲ ਵਲੋਂ ਹਟਾਇਆ ਗਿਆ। ਨਗਰ ਕੌਂਸਲ ਤਰਨਤਾਰਨ ਵਲੋਂ ਚਲਾਏ ਗਏ ਅਪਰੇਸ਼ਨ ਕਲੀਨ ਤਹਿਤ ਕਰੀਬ 70 ਪਰਿਵਾਰਾਂ ਦੀ ਰੋਟੀ ਰੋਜ਼ੀ ਖੋਹ ਲਈ ਗਈ, ਜਿਸ ਦੇ ਚੱਲਦਿਆਂ ਰੇਹੜੀ ਮਾਲਕਾਂ ਵਲੋਂ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਇਸ ਅਪਰੇਸ਼ਨ ਕਲੀਨ ਨੂੰ ਅੱਜ ਸਵੇਰੇ ਚਾਰ ਵਜੇ ਸ਼ੁਰੂ ਕੀਤਾ ਗਿਆ, ਜਿਸ ਤਹਿਤ ਰੋਹੀ ਪੁੱਲ ਦੇ ਦੋਵੇਂ ਪਾਸੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਅਤੇ ਨਾਜਾਇਜ਼ ਕਬਜ਼ੇ ਨੂੰ ਹਟਾਉਂਦੇ ਹੋਏ ਸਾਮਾਨ ਕਬਜ਼ੇ ਵਿੱਚ ਲੈ ਲਿਆ ਗਿਆ।
ਇਹ ਵੀ ਪੜ੍ਹੋਂ : ਤਰਨਤਾਰਨ : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨਾਲ ਕੀਤਾ ਜਬਰ-ਜ਼ਨਾਹ
ਇਸ ਸਬੰਧੀ ਗੱਲਬਾਤ ਕਰਦਿਆਂ ਰੇਹੜੀ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਦੱਸਿਆ ਕਿ ਲਾਕ ਡਾਊਨ ਅਤੇ ਕਰਫ਼ਿਊ ਦੌਰਾਨ ਲੋਕਾਂ ਦਾ ਪਹਿਲਾਂ ਹੀ ਜੀਣਾ ਮੁਹਾਲ ਹੋਇਆ ਪਿਆ ਹੈ ਜਦਕਿ ਨਗਰ ਕੌਂਸਲ ਨੇ ਗਰੀਬਾਂ ਤੇ ਵਾਰ ਕਰਦੇ ਹੋਏ ਉਨ੍ਹਾਂ ਦੀ ਰੋਜ਼ੀ ਰੋਟੀ ਨੂੰ ਖੋਹ ਲਿਆ ਹੈ। ਜਿਸ ਦਾ ਉਹ ਜ਼ਬਰਦਸਤ ਵਿਰੋਧ ਕਰਨਗੇ।
ਇਹ ਵੀ ਪੜ੍ਹੋਂ : ਦੁਖਾਂਤ : ਇੱਧਰ ਲੜਕੀ ਦੀ ਹੋਈ ਡੋਲੀ ਵਿਦਾ, ਉੱਧਰ ਮਾਂ-ਪੁੱਤ ਦੀ ਹੋਈ ਅੰਤਿਮ ਵਿਦਾਈ
ਨਸ਼ਿਆਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਆਏ ਦਿਨ ਜ਼ਿਲ੍ਹਾ ਪੁਲਸ ਨੂੰ ਮਿਲ ਰਹੀ ਹੈ ਵੱਡੀ ਸਫਲਤਾ
NEXT STORY