ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੋਂ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਈ 11 ਸਾਲਾ ਕੁੜੀ ਨਾਲ ਗੁਰਦੁਆਰੇ ਦੇ ਗ੍ਰੰਥੀ ਵਲੋਂ ਜਿਸਮਾਨੀ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਰਹਾਲੀ ਪੁਲਸ ਨੇ ਗ੍ਰੰਥੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਫ਼ਨੇ ਵੇਖਣ ਵਾਲੇ ਹੋ ਜਾਣ ਸਾਵਧਾਨ, ਇੰਝ ਵੱਜ ਰਹੀ ਹੈ ਠੱਗੀ
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਬੱਚੀ ਦੇ ਦਾਦਾ ਨੇ ਦੱਸਿਆ ਕਿ ਬੀਤੀ 11 ਅਗਸਤ ਨੂੰ ਉਸ ਦੀ ਪੋਤਰੀ ਆਪਣੀ ਮਾਂ ਨਾਲ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਗਈ ਸੀ। ਜਿੱਥੇ ਸ਼ਾਮ 4 ਵਜੇ ਉਸ ਦੀ ਨੂੰਹ ਨੂੰ ਕੁੜੀ ਦੇ ਰੋਣ ਦੀਆਂ ਆਵਾਜਾਂ ਸੁਣਾਈ ਦਿੱਤੀਆਂ ਅਤੇ ਜਦ ਉਸ ਨੇ ਇਕ ਕਮਰੇ ਅੰਦਰ ਝਾਕਿਆ ਤਾਂ ਵੇਖਿਆ ਕਿ ਗ੍ਰੰਥੀ ਬਲਵਿੰਦਰ ਸਿੰਘ ਉਰਫ ਸੁਰਜੀਤ ਸਿੰਘ ਉਸ ਦੀ ਪੋਤਰੀ ਨਾਲ ਕਥਿਤ ਤੌਰ 'ਤੇ ਛੇੜਛਾੜ ਕਰ ਰਿਹਾ ਸੀ। ਉਸ ਦੀ ਨੂੰਹ ਵਲੋਂ ਰੌਲਾ ਪਾਉਣ 'ਤੇ ਗ੍ਰੰਥੀ ਮੌਕੇ ਤੋਂ ਭੱਜ ਗਿਆ ਪਰ ਉਸ ਦੀ ਨੂੰਹ ਨੇ ਸ਼ਰਮ ਅਤੇ ਬਦਨਾਮੀ ਦੇ ਚੱਲਦਿਆਂ ਸਾਨੂੰ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ ਜਦ ਕਿ ਅੱਜ ਘਟਨਾ ਦਾ ਪਤਾ ਚੱਲਣ 'ਤੇ ਉਨ੍ਹਾਂ ਤੁਰੰਤ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ : ਧੀ ਨਾਲ ਲੜਨ ਤੋਂ ਰੋਕਦੀ ਸੀ ਸੱਸ, ਗੁੱਸੇ 'ਚ ਆਏ ਜਵਾਈ ਨੇ ਬਲੇਡ ਨਾਲ ਵੱਢਿਆ ਗਲਾ, ਲੱਗੇ 60 ਟਾਂਕੇ
ਇਸ ਸਬੰਧੀ ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ 'ਤੇ ਗ੍ਰੰਥੀ ਬਲਵਿੰਦਰ ਸਿੰਘ ਉਰਫ ਸੁਰਜੀਤ ਸਿੰਘ ਉਰਫ ਸੋਨੀ ਬਾਬਾ ਪੁੱਤਰ ਸਵਰਨ ਸਿੰਘ ਵਾਸੀ ਸੁਲਤਾਨਵਿੰਡ ਹਾਲ ਸ਼ੇਰੋਂ ਖਿਲਾਫ ਮੁਕੱਦਮਾ ਨੰਬਰ 246 ਜੁਰਮ 342/354 ਆਈ.ਪੀ.ਸੀ., 8 ਪੋਸਕੋ ਐਕਟ 2012 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਘਰ 'ਚ ਇਸਲਾਮ ਸਬੰਧੀ ਪ੍ਰੋਗਰਾਮ ਆਯੋਜਿਤ 'ਤੇ 3 ਸਾਲਾ ਬੱਚੇ ਖ਼ਿਲਾਫ਼ ਪੁਲਸ ਨੇ ਦਰਜ ਕੀਤਾ ਕੇਸ
ਅਨਲਾਕ-4 ਤਹਿਤ ਨਵੇਂ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵੇਂ ਹੁਕਮ ਜਾਰੀ
NEXT STORY