ਤਰਨਤਾਰਨ (ਮਿਲਾਪ) : ਬੀਤੇ ਦਿਨੀਂ ਤੁਰਕੀ 'ਚ ਹੋ ਰਹੇ ਰੈਸਲਿੰਗ ਦੇ ਮੁਕਾਬਲਿਆਂ 'ਚ ਭਾਰਤ ਵਲੋਂ ਹਿੱਸਾ ਲੈਣ ਗਏ ਤਰਨਤਾਰਨ ਦੇ ਖਿਡਾਰੀ ਜਸਕਰਨ ਸਿੰਘ ਜੱਸਾ ਨੂੰ ਦਸਤਾਰ ਸਜਾ ਕੇ ਖੇਡਣ ਦੀ ਇਜਾਜ਼ਤ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਸਕਰਨ ਤੁਰਕੀ ਤੋਂ ਬੀਤੇ ਦਿਨੀਂ ਆਪਣੇ ਘਰ ਪਰਤ ਆਇਆ ਹੈ। ਜਸਕਰਨ ਅਤੇ ਉਸ ਦੇ ਪਰਿਵਾਰ ਨੂੰ ਦਸਤਾਰ ਨਾਲ ਖੇਡਣ ਦੀ ਆਗਿਆ ਨਾ ਦੇਣ ਕਾਰਨ ਅਫਸੋਸ ਹੈ।
ਜ਼ਿਕਰਯੋਗ ਹੈ ਕਿ ਜਸਕਰਨ ਹੁਣ ਤੱਕ ਨੈਸ਼ਨਲ ਪੱਧਰ 'ਤੇ ਕਈ ਮੁਕਾਬਲਿਆਂ 'ਚ ਮੱਲਾਂ ਮਾਰ ਚੁੱਕਾ ਹੈ। ਜਸਕਰਨ ਸਿੰਘ ਦੇ ਪਿਤਾ ਸਲਵਿੰਦਰ ਸਿੰਘ ਗਿੱਲ ਵੀ ਕੁਸ਼ਤੀ ਦੇ ਨਾਮੀ ਪਹਿਲਵਾਨ ਰਹਿ ਚੁੱਕੇ ਹਨ। ਤਰਨਤਾਰਨ ਦੇ ਨਾਮੀ ਰੈਸਲਰ ਜਸਕਰਨ ਸਿੰਘ ਦੀ ਖੇਡ ਦੀ ਗਵਾਹੀ ਉਸ ਦੀਆਂ ਜਿੱਤੀਆਂ ਟਰਾਫੀਆਂ ਅਤੇ ਮੋਮੈਂਟੋ ਭਰਦੇ ਹਨ। ਜਸਕਰਨ ਦੀ ਚੰਗੀ ਖੇਡ ਨੂੰ ਦੇਖਦਿਆਂ ਰੈਸਲਿੰਗ ਫੈੱਡਰੇਸ਼ਨ ਵੱਲੋਂ ਉਸ ਨੂੰ ਬੀਤੇ ਦਿਨੀਂ ਤੁਰਕੀ 'ਚ ਹੋਣ ਵਾਲੇ ਰੈਸਲਿੰਗ ਮੁਕਾਬਲਿਆਂ ਲਈ ਭੇਜਿਆ ਗਿਆ ਸੀ ਪਰ ਜਸਕਰਨ, ਜੋ ਕਿ ਗੁਰਸਿੱਖ ਸੀ, ਨੂੰ ਉਥੇ ਦਸਤਾਰ ਉਤਾਰ ਕੇ ਖੇਡਣ ਲਈ ਕਿਹਾ ਗਿਆ। ਉਸ ਵਲੋਂ ਇਨਕਾਰ ਕਰਨ 'ਤੇ ਉਸ ਨੂੰ ਉਥੋਂ ਦੇ ਪ੍ਰਬੰਧਕਾਂ ਵਲੋਂ ਖੇਡਣ ਤੋਂ ਇਨਕਾਰ ਕਰ ਦਿੱਤਾ ਗਿਆ। ਜਸਕਰਨ ਅਤੇ ਉਸ ਦੇ ਪਿਤਾ ਨੇ ਉਸ ਨੂੰ ਨਾ ਖਿਡਾਏ ਜਾਣ 'ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਖੇਡੇ ਜਾਣ ਦਾ ਮੌਕਾ ਦੇਣਾ ਚਾਹੀਦਾ ਸੀ।
ਆਂਗਨਵਾੜੀ ਵਰਕਰਾਂ ਨੇ ਨੱਚ-ਗਾ ਕੇ 'ਤੀਆਂ' ਵਾਂਗ ਮਨਾਇਆ ਜਿੱਤ ਦਾ ਜਸ਼ਨ (ਵੀਡੀਓ)
NEXT STORY