ਤਰਨਤਾਰਨ (ਰਾਜੂ,ਬਲਵਿੰਦਰ ਕੌਰ): ਥਾਣਾ ਝਬਾਲ ਪੁਲਸ ਨੇ ਮਾਰੂ ਹਥਿਆਰਾਂ ਦੀ ਨੋਕ ’ਤੇ ਨੌਜਵਾਨ ਵਿਅਕਤੀ ਕੋਲੋਂ ਮੋਟਰਸਾਈਕਲ ਅਤੇ ਮੋਬਾਇਲ ਖੋਹਣ ਦੇ ਦੋਸ਼ ਹੇਠ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਗੁਲਜ਼ਾਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੋਹਲ ਨੇ ਦੱਸਿਆ ਕਿ ਬੀਤੇ ਦਿਨ ਉਹ ਝਬਾਲ ਤੋਂ ਵਾਇਆ ਪਿੰਡ ਠੱਠੀ ਆਪਣੇ ਪਿੰਡ ਸੋਹਲ ਨੂੰ ਆ ਰਿਹਾ ਸੀ ਜਦੋਂ ਪੁਲ ਸੂਆ ਠੱਠੀ ਪੁੱਜਾ ਤਾਂ 4 ਅਣਪਛਾਤੇ ਨੌਜਵਾਨਾਂ ਜਿੰਨ੍ਹਾਂ ਕੋਲ ਮਾਰੂ ਹਥਿਆਰ ਸਨ, ਨੇ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਉਸ ਦਾ ਮੋਟਰਸਾਈਕਲ ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
ਇਸ ਸਬੰਧੀ ਸਬ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਜੁਗਰਾਜ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਐਮਾਂ ਕਲਾਂ, ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ, ਨਿਸ਼ਾਨ ਸਿੰਘ ਪੁੱਤਰ ਗੁਲਾਬ ਸਿੰਘ ਅਤੇ ਗੁਰਪਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀਆਨ ਠੱਠੀ ਖਿਲਾਫ ਮੁਕੱਦਮਾ ਨੰਬਰ 365 ਧਾਰਾ 379ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ 'ਤੇ ਦਿੱਲੀ ਚੱਲੇ ਸੰਗਰੂਰ ਦੇ 'ਅਪਾਹਜ'
NEXT STORY