ਅੰਮ੍ਰਿਤਸਰ (ਇੰਦਰਜੀਤ) - ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੇ ਟੈਕਸ ਚੋਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ 14 ਬੋਰੀਆਂ ਮੈਟਲ ਸਕਰੈਪ ਬਰਾਮਦ ਕੀਤਾ ਹੈ, ਜਿਸ ਦੀ ਅੰਦਾਜ਼ਨ ਕੀਮਤ 9 ਤੋਂ 10 ਲੱਖ ਰੁਪਏ ਹੈ। ਜੀ. ਐੱਸ. ਟੀ. ਵਿਭਾਗ ਇਸ ਦੀ ਵੈਲਿਊਏਸ਼ਨ ਕਰਵਾਉਣ ’ਚ ਲੱਗਾ ਹੋਇਆ ਹੈ। ਮੋਬਾਇਲ ਵਿੰਗ ਹੈੱਡ ਕੁਆਰਟਰ ’ਚ ਬੀਤੇ ਕੁਝ ਦਿਨਾਂ ਤੋਂ ਟੈਕਸ ਚੋਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਇੰਵੈਸਟੀਗੇਸ਼ਨ ਦੀ ਸਟੇਟ ਜਵਾਇੰਟ ਡਾਇਰੈਕਟਰ ਹਰਦੀਪ ਕੇ. ਭਾਵਰਾ ਦੇ ਹੁਕਮਾਂ ’ਤੇ ਈ. ਟੀ. ਓ. ਕੁਲਬੀਰ ਸਿੰਘ ਅਤੇ ਮਧੁਸੂਦਨ ਦੀ ਅਗਵਾਈ ’ਚ ਗਠਿਤ ਟੀਮ ’ਚ ਜੀ. ਐੱਸ. ਟੀ. ਅਧਿਕਾਰੀਆਂ ਨਾਲ ਕੁਝ ਸੁਰੱਖਿਆ ਜਵਾਨ ਵੀ ਸ਼ਾਮਲ ਸਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ
ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮੋਬਾਇਲ ਵਿੰਗ ਟੀਮ ਨੇ 14 ਬੋਰੇ ਮੈਟਲ ਸਕਰੈਪ ਫੜੇ, ਜਿਸ ’ਚ 12 ਬੋਰੇ ਕੱਪੜਾ ਅਤੇ ਦੋ ਬੋਰੇ ਸਿਲਵਰ ਦੇ ਸਨ। ਮਾਰਕੀਟ ਵੈਲਿਊ ਮੁਤਾਬਕ ਇਸ ਪੂਰੇ ਮਾਲ ਦੀ ਕੀਮਤ 9 ਤੋਂ 10 ਲੱਖ ਰੁਪਏ ਦੱਸੀ ਗਈ ਹੈ। ਬਰਾਮਦ ਕੀਤੇ ਗਏ ਮਾਲ ਦੇ ਮਾਲਕ ਵਲੋਂ ਇਸਦਾ ਬਿੱਲ ਤਾਂ ਵਿਖਾਇਆ ਜਾ ਰਿਹਾ ਹੈ ਪਰ ਇਸ ਦੇ ਪਿੱਛੇ ਦੀ ਖਰੀਦ ’ਚ ਘਪਲਾ ਹੈ, ਜਿਸ ਕਾਰਨ ਉਕਤ ਮਾਲ ਨੂੰ ਫਿਲਹਾਲ ਜ਼ਬਤ ਕਰ ਲਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਮਾਲ ਝਬਾਲ ਰੋਡ ਦੇ ਕਿਸੇ ਮੈਟਲ ਸਕਰੈਪ ਵਪਾਰੀ ਦਾ ਹੈ। ਇਸ ’ਤੇ 18 ਫ਼ੀਸਦੀ ਟੈਕਸ ਦੀ ਧਾਰਾ ਲੱਗਦੀ ਹੈ, ਜਦੋਂਕਿ ਜੇਕਰ ਵਿਭਾਗ ਨੂੰ ਲਦਾਨ ਕੀਤੇ ਗਏ ਮਾਲ ਦੇ ਦਸਤਾਵੇਜ਼ ਨਹੀਂ ਮਿਲੇ ਤਾਂ ਇਸ ’ਤੇ 54 ਤੋਂ ਲੈ ਕੇ 118 ਫ਼ੀਸਦੀ ਪੈਨਲਟੀ ਲੱਗ ਸਕਦੀ ਹੈ। ਸਹਾਇਕ ਕਮਿਸ਼ਨਰ ਟੈਕਸੇਸ਼ਨ ਰਾਜੂ ਧਮੀਜਾਮੁਤਾਬਕ ਮਾਲ ਦੀ ਵੈਲਿਊਏਸ਼ਨ ਅਤੇ ਦਸਤਾਵੇਜਾਂ ਦੇ ਮੁਲਾਂਕਣ ਉਪਰੰਤ ਟੈਕਸ ਅਤੇ ਪੈਨਲਟੀ ਤੈਅ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਨਹੀਂ ਹਨ ਮਾਲ ਦੇ ਲੋੜੀਂਦੇ ਦਸਤਾਵੇਜ਼
ਹਰਦੀਪ ਕੇ. ਭਾਵਰਾ ਨੇ ਦੱਸਿਆ ਕਿ ਪਿਛਲੇ ਹਫ਼ਤਿਆਂ ’ਚ ਮੋਬਾਇਲ ਵਿੰਗ ਟੀਮ ਵਲੋਂ ਦਿੱਲੀ ਤੋਂ ਵਾਇਆ ਰੋਡ ਆ ਰਹੇ ਮੋਬਾਇਲ ਫੋਨ ਦੀ ਇਕ ਖੇਪ ’ਤੇ ਵੈਲਿਊਏਸ਼ਨ ਉਪਰੰਤ 18 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਬਰਾਮਦ ਕੀਤੇ ਗਏ ਮੋਬਾਇਲ ਫੋਨ ਕਿਸੇ ਵਪਾਰੀ ਦੇ ਸਨ ਅਤੇ ਮਾਲ ਦੇ ਲੋੜੀਂਦੇ ਦਸਤਾਵੇਜ਼ ਨਹੀਂ ਸਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਅਬੋਹਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਛੋਟੇ ਹਾਥੀ ਅਤੇ ਕਾਰ ਦੀ ਟੱਕਰ ’ਚ 4 ਲੋਕਾਂ ਦੀ ਮੌਤ
NEXT STORY