ਬਠਿੰਡਾ(ਪਰਮਿੰਦਰ)-ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਇਕ ਮੀਟਿੰਗ ਜ਼ਿਲਾ ਸਿੱਖਿਆ ਪਰਮਜੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਅਧਿਆਪਕਾਂ ਨੇ ਬੀ.ਪੀ.ਈ.ਓ. ਦੀਆਂ ਤਰੱਕੀਆਂ ਦੇ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ ਗਈ। ਜ਼ਿਲਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਰਾਹੀਂ ਬੀ.ਪੀ.ਈ.ਓ. ਦੀਆਂ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਚ ਨਿਯਮਾਂ ਦੀ ਜੰਮ ਕੇ ਅਣਦੇਖੀ ਕੀਤੀ ਜਾ ਰਹੀ ਹੈ। ਕੁਝ ਅਜਿਹੇ ਅਹੁਦਿਆਂ 'ਤੇ ਬੀ.ਪੀ.ਈ.ਓ. ਦੀਆਂ ਤਾਇਨਾਤੀਆਂ ਕੀਤੀਆਂ ਜਾ ਰਹੀਆਂ ਹਨ ਜਿਥੇ ਪਹਿਲਾਂ ਹੀ ਉਕਤ ਅਧਿਕਾਰੀ ਮੌਜੂਦ ਹਨ। ਅਜਿਹੇ ਵਿਚ ਤਰੱਕੀਆਂ ਦੇ ਹੱਕਦਾਰ ਮੁਲਾਜ਼ਮਾਂ ਦੇ ਹਿੱਤਾਂ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਨੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਨਵਚਰਨਪ੍ਰੀਤ, ਰਣਦੀਪ ਕੌਰ ਖਾਲਸਾ, ਜਗਜੀਤ ਸਿੰਘ ਚੀਮਾ, ਰੇਸ਼ਮ ਸਿੰਘ, ਅੰਗਰੇਜ ਸਿੰਘ ਆਦਿ ਮੌਜੂਦ ਸਨ।
ਪੁਲਸ ਨੇ ਨੂਰਪੁਰ ਹਕੀਮਾਂ 'ਚ ਚਲਾਈ ਸਰਚ ਮੁਹਿੰਮ
NEXT STORY