ਜਲੰਧਰ (ਖੁਰਾਣਾ) - ਪੰਜਾਬ ਦੇ ਲੋਕਪਾਲ ਦੀ ਇਕ ਟੀਮ ਨੇ ਅੱਜ ਸ਼ਹਿਰ ਵਿਚ ਆ ਕੇ ਨਾਜਾਇਜ਼ ਬਣੀਆਂ ਬਿਲਡਿੰਗਾਂ ਅਤੇ ਕਾਲੋਨੀਆਂ ਦੀ ਜਾਂਚ ਕੀਤੀ। ਲੋਕਪਾਲ ਦਫਤਰ ਦੇ ਇਨਵੈਸਟੀਗੇਸ਼ਨ ਵਿੰਗ ਦੇ ਤਿੰਨ ਅਧਿਕਾਰੀਆਂ ਦੀ ਇਸ ਟੀਮ ਨੇ ਸ਼ਹਿਰ ਵਿਚ ਤਿੰਨ ਕਾਲੋਨੀਆਂ ਤੋਂ ਇਲਾਵਾ ਨਾਜਾਇਜ਼ ਤੌਰ 'ਤੇ ਬਣੀਆਂ ਕਰੀਬ 15 ਬਿਲਡਿੰਗਾਂ ਦੇ ਮੌਕੇ ਦੇਖੇ ਤੇ ਨਿਗਮ ਦੇ ਰਿਕਾਰਡ ਦੇ ਹਿਸਾਬ ਨਾਲ ਉਨ੍ਹਾਂ ਦਾ ਮਿਲਾਨ ਕੀਤਾ। ਲੋਕਪਾਲ ਦੀ ਟੀਮ ਕਾਰਨ ਅੱਜ ਸ਼ਹਿਰ ਦੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਵਿਚ ਹੜਕੰਪ ਜਿਹਾ ਮਚਿਆ ਰਿਹਾ। ਲੋਕਪਾਲ ਦੀ ਇਸ ਟੀਮ ਨੇ ਮੀਡੀਆ ਦੇ ਨਾਲ-ਨਾਲ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਦੂਰੀ ਬਣਾਈ ਰੱਖੀ। ਇਸ ਟੀਮ ਨਾਲ ਸਬੰਧਤ ਖੇਤਰ ਦੇ ਏ. ਟੀ. ਪੀ. ਤੇ ਬਿਲਡਿੰਗ ਇੰਸਪੈਕਟਰ ਨੂੰ ਨਾਲ ਲੈ ਕੇ ਸਾਰੇ ਮੌਕੇ ਦੇਖੇ ਅਤੇ ਵਿਸਥਾਰ ਨਾਲ ਰਿਪੋਰਟ ਤਿਆਰ ਕੀਤੀ। ਜਲਦ ਹੀ ਇਹ ਰਿਪੋਰਟ ਲੋਕਪਾਲ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਆਧਾਰ 'ਤੇ ਅਗਲੀ ਕਾਰਵਾਈ ਦੀ ਸਿਫਾਰਸ਼ ਕੀਤੀ ਜਾਵੇਗੀ।
ਸਾਰਾ ਦਿਨ ਇਧਰ-ਉਧਰ ਘੁੰਮਦੀ ਰਹੀ ਲੋਕਪਾਲ ਦੀ ਟੀਮ
ਲੋਕਪਾਲ ਦਫਤਰ ਤੋਂ ਆਈ ਟੀਮ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਜਗ੍ਹਾ-ਜਗ੍ਹਾ ਘੁੰਮਦੀ ਰਹੀ। ਇਸ ਟੀਮ ਨੇ ਮਾਡਲ ਟਾਊਨ ਖੇਤਰ ਵਿਚ ਪਲਾਟ ਨੰਬਰ 400 ਮਾਡਰਨ ਬੁੱਕ ਦੇ ਨਾਲ ਲੱਗਦੀ ਦੁਕਾਨ ਨੰਬਰ 40, ਗੋਲਡਨ ਹਸਪਤਾਲ, ਜੇ. ਐੱਸ. ਟ੍ਰੇਡਰਸ ਮਾਡਲ ਟਾਊਨ, ਮੇਅਰ ਹਾਊਸ ਦੇ ਸਾਹਮਣੇ ਇਕ ਰੈਸਟੋਰੈਂਟ, ਰਿਲਾਇੰਸ ਫੁੱਟਪ੍ਰਿੰਟ ਵਾਲੀ ਬਿਲਡਿੰਗ ਤੋਂ ਇਲਾਵਾ ਮੋਤਾ ਸਿੰਘ ਨਗਰ ਮਾਰਕੀਟ ਦਾ ਦੌਰਾ ਕੀਤਾ। ਨਿਗਮ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਕਾਰਨ ਮਾਰਕੀਟ ਦੇ ਇਕ ਬੂਥ 'ਤੇ 5 ਮੰਜ਼ਿਲਾ ਹੋਟਲ ਖੜ੍ਹਾ ਕਰ ਦਿੱਤਾ। ਇਸ ਤੋਂ ਇਲਾਵਾ ਹਾਊਸਿੰਗ ਬੋਰਡ ਕਾਲੋਨੀ 'ਚ ਬਣੇ ਸ਼ੋਅਰੂਮ, ਹੋਟਲ ਇੰਦਰਪ੍ਰਸਥ ਦੇ ਨੇੜੇ ਬਿਲਡਿੰਗ ਅਤੇ ਖਹਿਰਾ ਪੈਲੇਸ ਵਿਚ ਬਣੀਆਂ ਦੁਕਾਨਾਂ 'ਤੇ ਦਬਿਸ਼ ਦਿੱਤੀ।
ਐੱਨ. ਆਈ. ਏ. ਨੇ ਚਲਾਨ ਪੇਸ਼ ਕਰਨ ਲਈ ਅਦਾਲਤ ਤੋਂ ਮੰਗੀ 180 ਦਿਨ ਦੀ ਮੋਹਲਤ
NEXT STORY