ਚੰਡੀਗੜ੍ਹ— ਪੰਜਾਬ 'ਚ 13 ਤੋਂ 19 ਸਾਲ ਵਿਚਾਲੇ ਦੀਆਂ 95 ਫੀਸਦੀ ਲੜਕੀਆਂ ਸਕੂਲਾਂ ਅਤੇ ਕਾਲਜਾਂ 'ਚ ਪੜ੍ਹਾਈ ਕਰ ਰਹੀਆਂ ਹਨ ਜਦਕਿ ਇਸ ਉਮਰ ਦੀਆਂ ਲੜਕੀਆਂ ਦਾ ਰਾਸ਼ਟਰੀ ਸਾਖਰ ਅਨੁਪਾਤ (ਨੈਸ਼ਨਲ ਲਿਟਰੇਸੀ ਰੇਸ਼ੋ) 80.6 ਫੀਸਦੀ ਹੈ। ਇਹ ਤੱਥ ਦੇਸ਼ ਦੇ 28 ਸੂਬਿਆਂ ਦੇ 600 ਜ਼ਿਲਿਆਂ ਦੀਆਂ 74 ਹਜ਼ਾਰ ਨਾਬਾਲਗ ਕੁੜੀਆਂ ਨਾਲ ਗੱਲ ਦੇ ਆਧਾਰ 'ਤੇ ਟੀਨਏਜ ਗਰਲਜ਼ ਰਿਪੋਰਟ ਸਾਹਮਣੇ ਆਏ ਹਨ। ਰਿਪੋਰਟ ਕਾਰਡ ਦਸਦਾ ਹੈ ਕਿ ਭਾਰਤ 'ਚ ਨਾਬਾਲਗ ਕੁੜੀਆਂ ਹੋਣ ਦਾ ਆਪਣੇ ਆਪ 'ਚ ਇਕ ਅਰਥ ਹੈ। ਇਸ ਨੂੰ ਪ੍ਰਾਜੈਕਟ ਨੰਨ੍ਹੀ ਕਲੀ ਦੇ ਤਹਿਤ ਤਿਆਰ ਕੀਤਾ ਗਿਆ ਹੈ। ਇਸ ਦਾ ਕੰਮਪਾਈਲੇਸ਼ਨ (ਸੰਗ੍ਰਹਿ) ਨਾਂਦੀ ਫਾਊਂਡੇਸ਼ਨ ਨੇ ਕੀਤਾ ਹੈ ਅਤੇ ਆਰਥਿਕ ਸਹਿਯੋਗ ਮਹਿੰਦਰਾ ਨੇ ਮਿਲ ਕੇ ਕੀਤਾ ਹੈ। ਭਾਰਤ 'ਚ ਅਜੇ 80 ਮਿਲੀਅਨ ਨਾਲਾਬਗ ਕੁੜੀਆਂ ਹਨ ਅਤੇ ਇਨ੍ਹਾਂ 'ਚੋਂ 17.11 ਲੱਖ ਪੰਜਾਬ 'ਚ ਰਹਿੰਦੀਆਂ ਹਨ। ਜਨਗਣਨਾ-2011 'ਚ ਇਸ ਬਾਰੇ 'ਚ ਕੋਈ ਅੰਕੜੇ ਉੁਪਲਬਧ ਨਹੀਂ ਸਨ ਕਿ ਇਹ ਕੁੜੀਆਂ ਕੀ ਕਰ ਰਹੀਆਂ ਹਨ। ਉਨ੍ਹਾਂ ਦੇ ਸੁਪਨੇ, ਇੱਛਾਵਾਂ ਕੀ ਹਨ। ਉਹ ਕਿੰਨੀਆਂ ਸੁਰੱਖਿਅਤ ਅਤੇ ਸਨਮਾਨਤ ਮਹਿਸੂਸ ਕਰਦੀਆਂ ਹਨ ਅਤੇ ਕੀ ਉਨ੍ਹਾਂ ਨੂੰ ਸਿੱਖਿਆ, ਪੀਣ ਵਾਲਾ ਸਾਫ ਪਾਣੀ ਅਤੇ ਸੈਨੀਟੇਸ਼ਨ ਦੀ ਸਹਲੂਤ ਮਿਲ ਰਹੀ ਹੈ। ਟੀਨਏਜ ਰਿਪੋਰਟ ਦੇ ਜ਼ਰੀਏ ਇਹੋ ਸਭ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਨਾਬਾਲਗ ਬੱਚੀਆਂ ਨਾਲ ਗੱਲਬਾਤ ਦੀ ਅਜਿਹੀ ਜਾਣਕਾਰੀ ਪਹਿਲੀ ਵਾਰ ਸਾਹਮਣੇ ਆਈ :-
1. ਪੰਜਾਬ 'ਚ ਨਾਬਾਲਗ ਉਮਰ ਦੀਆਂ 98.8 ਫੀਸਦੀ ਨਾਬਾਲਗ ਬੱਚੀਆਂ ਅਣਵਿਆਹੀਆਂ ਹਨ।
2. ਪੰਜਾਬ 'ਚ 95.6 ਫੀਸਦੀ ਨਾਬਾਲਗ ਬੱਚੀਆਂ 21 ਸਾਲ ਦੀ ਹੋਣ ਦੇ ਬਾਅਦ ਹੀ ਵਿਆਹ ਕਰਾਉਣਾ ਚਾਹੁੰਦੀਆਂ ਹਨ।
3. ਪੰਜਾਬ 'ਚ 97.9 ਫੀਸਦੀ ਨਾਬਾਲਗ ਬੱਚੀਆਂ ਅੰਗਰੇਜ਼ੀ ਅਤੇ ਕੰਪਿਊਟਰ ਦੀ ਸਿੱਖਿਆ ਹਾਸਲ ਕਰਨੀਆਂ ਚਾਹੁੰਦੀਆਂ ਹਨ।
4. ਪੰਜਾਬ 'ਚ 90.2 ਫੀਸਦੀ ਨਾਬਾਲਗ ਬੱਚੀਆਂ ਪੜ੍ਹਾਈ ਦੇ ਬਾਅਦ ਕੰਮ ਕਰਨਾ ਚਾਹੁੰਦੀਆਂ ਹਨ ਤੇ ਕਰੀਅਰ ਨੂੰ ਲੈ ਕੇ ਜ਼ਿਆਦਾ ਜਾਗਰੂਕ ਹਨ।
ਪੰਜਾਬ ਨੂੰ 'ਖਾਦਾਂ 'ਤੇ ਸਬਸਿਡੀ' 'ਚ ਕਟੌਤੀ ਦਾ ਸਭ ਤੋਂ ਜ਼ਿਆਦਾ ਨੁਕਸਾਨ
NEXT STORY