ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਪੇਸ਼ ਕੀਤੇ ਬਜਟ 'ਚ ਖਾਦਾਂ 'ਤੇ ਸਬਸਿਡੀ 'ਚ 9 ਹਜ਼ਾਰ ਕਰੋੜ ਰੁਪਏ ਦੀ ਕਮੀ ਕਰ ਦਿੱਤੀ ਗਈ ਹੈ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਪੰਜਾਬ ਦੇ ਕਿਸਾਨ ਦੇਸ਼ ਭਰ 'ਚੋਂ ਸਭ ਤੋਂ ਜ਼ਿਆਦਾ ਯੂਰੀਆ ਤੇ ਡੀ. ਏ. ਪੀ. ਦੀ ਖਪਤ ਕਰਦੇ ਹਨ। ਪੰਜਾਬ 'ਚ 7 ਲੱਖ ਟਨ ਡੀ. ਏ. ਪੀ. ਅਤੇ 28 ਲੱਖ ਟਨ ਯੂਰੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਉਹ ਤਾਂ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਹੌਲੀ-ਹੌਲੀ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਖਤਮ ਕਰ ਦੇਵੇਗੀ ਅਤੇ ਇਹ ਉਸੇ ਮਕਸਦ ਨਾਲ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਕਿਹਾ ਕਿ ਸਬਸਿਡੀ 'ਚ 9 ਹਜ਼ਾਰ ਕਰੋੜ ਦੀ ਕਟੌਤੀ ਦਾ ਮਤਲਬ ਹੈ ਕਿ ਪੰਜਾਬ 'ਚ ਕਰੀਬ ਇਕ ਹਜ਼ਾਰ ਕਰੋੜ ਦੀ ਸਬਸਿਡੀ ਘੱਟ ਮਿਲੇਗੀ। ਉਨ੍ਹਾਂ ਕਿਹਾ ਕਿ ਜੇਕਰ ਖੇਤਾਂ 'ਚ ਖਾਦਾਂ ਦਾ ਇਸਤੇਮਾਲ ਘੱਟ ਕੀਤਾ ਜਾਵੇਗਾ ਤਾਂ ਪੈਦਾਵਾਰ ਵੀ ਘੱਟ ਹੋਵੇਗੀ, ਮਤਲਬ ਕਿ ਦੋਵੇਂ ਪਾਸੇ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਹੀ ਹੋਵੇਗਾ।
ਅੰਮ੍ਰਿਤਸਰ ਜੇਲ ਤੋੜ ਕੇ ਭੱਜੇ ਦੋਵੇਂ ਭਰਾ ਕਾਬੂ, ਪੁਲਸ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)
NEXT STORY