ਲੁਧਿਆਣਾ (ਨਰਿੰਦਰ) : ਪ੍ਰਾਈਵੇਟ ਸਕੂਲਾਂ ਵਲੋਂ ਸਿੱਖਿਆ ਦੇਣ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ ਖਿਲਾਫ ਟੀਟੂ ਬਾਣੀਆ ਨੇ ਮੋਰਚਾ ਖੋਲ੍ਹ ਦਿੱਤਾ ਹੈ। ਟੀਟੂ ਬਾਣੀਏ ਨੇ ਸ਼ੁੱਕਰਵਾਰ ਨੂੰ ਡੀ. ਸੀ. ਦਫਤਰ ਦੇ ਬਾਹਰ ਪੀਪਣੀਆਂ ਵਜਾ ਕੇ ਧਰਨਾ ਦਿੱਤਾ, ਤਾਂ ਜੋ ਸਰਕਾਰਾਂ ਦੇ ਕੰਨ ਖੁੱਲ੍ਹ ਸਕਣ। ਦੱਸ ਦੇਈਏ ਕਿ ਲੁਧਿਆਣਾ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ 'ਚ ਕਿਸਮਤ ਅਜ਼ਮਾਉਣ ਵਾਲੇ ਟੀਟੂ ਬਾਣੀਆ ਅਕਸਰ ਇਸ ਤਰ੍ਹਾਂ ਦੇ ਅਨੋਖੇ ਪ੍ਰਦਰਸ਼ਨ ਕਰਕੇ ਮੁੱਦੇ ਚੁੱਕਦੇ ਰਹਿੰਦੇ ਹਨ।
ਚੋਣਾਂ 'ਚ ਵੀ ਟੀਟੂ ਬਾਣੀਆਂ ਨੇ ਇਸੇ ਤਰ੍ਹਾਂ ਦੇ ਮੁੱਦੇ ਚੁੱਕੇ ਸਨ। ਟੀਟੂ ਬਾਣੀਆ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਲੋਕਾਂ ਨੂੰ ਲੁੱਟ ਰਹੇ ਹਨ ਪਰ ਕੈਪਟਨ ਅਤੇ ਉਨ੍ਹਾਂ ਦੇ ਵਿਧਾਇਕ ਸੁੱਤੇ ਪਏ ਹਨ। ਟੀਟੂ ਬਾਣੀਆ ਨੇ ਕਿਹਾ ਕਿ ਜੇਕਰ ਉਹ ਵਿਧਾਇਕ ਬਣੇ ਤਾਂ ਉਹ ਮੁੱਖ ਮੰਤਰੀ ਜਿੰਨਾ ਕੰਮ ਕਰਨਗੇ।
ਭਾਰਤ-ਪਾਕਿ ਸਰਹੱਦ ਨੇੜਿਓਂ BSF ਵਲੋਂ 12 ਕਿਲੋ 500 ਗ੍ਰਾਮ ਹੈਰੋਇਨ ਬਰਾਮਦ
NEXT STORY