ਕਪੂਰਥਲਾ (ਮੱਲ੍ਹੀ) : ਰੇਲ ਕੋਚ ਫੈਕਟਰੀ ਕਪੂਰਥਲਾ 'ਚ ਬਣੀ ਤੇਜਸ ਟਰੇਨ ਨੂੰ ਲਖਨਊ ਤੋਂ ਨਵੀਂ ਦਿੱਲੀ ਲਈ ਰਵਾਨਾ ਕੀਤਾ ਗਿਆ। ਇਹ ਦੇਸ਼ ਦੀ ਪਹਿਲੀ ਕਾਰਪੋਰੇਟ ਟਰੇਨ ਹੈ, ਜਿਸ ਨਾਲ ਆਈ. ਆਰ. ਸੀ. ਟੀ. ਸੀ. ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। ਤੇਜਸ 'ਚ ਆਈ. ਆਰ. ਟੀ. ਸੀ. (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਵਲੋਂ ਯਾਤਰੀਆਂ ਨੂੰ ਪ੍ਰੀਮੀਅਸ ਸੇਵਾਵਾਂ ਤੇ ਸੁਵਿਧਾਵਾਂ ਦਿੱਤੀਆਂ ਜਾਣਗੀਆਂ।
ਆਰ. ਸੀ. ਐੱਫ. 'ਚ ਇਸ ਟਰੇਨ ਦੇ ਡੱਬਿਆਂ ਦੇ ਨਿਰਮਾਣ ਦੇ ਸਮੇਂ ਵਿਮਾਨ ਵੱਲ ਐੱਲ. ਸੀ. ਡੀ., ਇੰਟਰਨੈੱਟ ਕਮ ਇਨਫਰਮੇਸ਼ਨ ਸਕਰੀਨ, ਆਨ ਬੋਰਡ ਵਾਈ ਫਾਈ ਸੇਵਾ, ਆਰਾਮਦਾਇਕ ਸੀਟਾਂ, ਮੋਬਾਇਲ-ਲੈਪਟਾਪ ਚਾਰਜਿੰਗ, ਵਿਅਕਤੀਗਤ ਰੀਡਿੰਗ ਲਾਈਟ, ਮਾਡੁਯੂਲਰ ਬਾਇਓਟਾਇਲੈਟ, ਬੋਨੇਏਸ਼ਨ ਬਲਾਈਂਡ ਵਾਲੀ ਵਿੰਡੋ, ਆਟੋਮੈਟਿਕ ਦਰਵਾਜ਼ੇ, ਬਾਇਓ ਬੈਕਊਮ ਟਾਇਲੈਟ ਆਦਿ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। ਟਰੇਨ ਦੀ ਐਗਜ਼ੀਕਿਊਟਿਵ ਕਲਾਸ ਵਾਤਾਨੁਕੁਲਿਤ ਚੇਅਰ ਕਾਰ 'ਚ 56 ਤੇ ਵਾਤਾਨੁਕੁਲਿਤ ਚੇਅਰ ਕਾਰ 'ਚ 78 ਸੀਟਾਂ ਹਨ। ਆਰ. ਸੀ. ਐੱਫ. 'ਚ ਪਹਿਲੀ ਤੇਜਸ ਟਰੇਨ 24 ਮਈ 2017 ਨੂੰ ਮੁੰਬਈ ਛੱਤਰਪਤੀ ਸ਼ਿਵਾ ਜੀ ਮਹਾਰਾਜਾ ਟਰਮੀਨਲ ਤੇ ਕਰਮਾਲੀ (ਗੋਵਾ) ਵਿਚਕਾਰ ਚਲਾਈ ਗਈ ਸੀ ਤੇ ਹੁਣ ਤਕ ਆਰ. ਸੀ. ਐੱਫ. ਨੇ ਪੰਜ ਤੇਜਸ ਟਰੇਨਾਂ ਦਾ ਨਿਰਮਾਣ ਕੀਤਾ ਹੈ।
ਤੜਕੇ 4 ਵਜੇ ਗੁਰਦੁਆਰੇ ਜਾ ਰਹੇ ਗ੍ਰੰਥੀ ਨੂੰ ਮਾਰੀ ਗੋਲੀ
NEXT STORY