ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਪਿੰਡ ਤਖਤਮਲਾਣਾ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਹਰਮੀਤ ਸਿੰਘ ਤੜਕੇ ਚਾਰ ਵਜੇ ਗੁਰਦੁਆਰਾ ਸਾਹਿਬ ਆਉਂਦੇ ਸਮੇਂ ਗੋਲੀ ਦਾ ਛਰਾ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਦਰਅਸਲ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਚਕ ਗਾਂਧਾ ਸਿੰਘ ਵਾਲਾ ਦਾ ਹਰਮੀਤ ਸਿੰਘ ਪਿੰਡ ਤਖਤਮਲਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੰਥੀ ਹਰਮੀਤ ਸਿੰਘ ਸਵੇਰੇ ਸਵਾ ਚਾਰ ਵਜੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਕਿ ਪਿੰਡ ਤਖਤਮਲਾਣਾ ਅਤੇ ਬਾਹਮਣਵਾਲਾ ਦੇ ਪੁੱਲ ਨੇੜੇ ਦੋ ਮੋਟਰਸਾਈਕਲ ਸਵਾਰ ਲੰਘੇ। ਇਸ ਦੌਰਾਨ ਗ੍ਰੰਥੀ ਨੇ ਕੁਝ ਦੇਰ ਬਾਅਦ ਦੇਖਿਆ ਕਿ ਉਸਦੇ ਪੇਟ ਦੇ ਖੱਬੇ ਪਾਸੇ ਖੂਨ ਵਗਣ ਲੱਗਾ ਉਸ ਨੇ ਜਦ ਵੇਖਿਆ ਤਾਂ ਪਤਾ ਲੱਗਾ ਕਿ ਗੋਲੀ ਦੇ ਛਰੇ ਉਸਦੇ ਵਜੇ ਸਨ ਅਤੇ ਗੋਲੀ ਪੇਟ ਨੇੜਿਉਂ ਖਹਿ ਕੇ ਲੰਘ ਗਈ।
ਫਿਲਹਾਲ ਗ੍ਰੰਥੀ ਸਿੰਘ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹੈ ਅਤੇ ਉਸਦੀ ਹਾਲਤ ਠੀਕ ਹੈ। ਇਸ ਮਾਮਲੇ ਵਿਚ ਥਾਣਾ ਬਰੀਵਾਲਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਬੀ. ਐੱਲ. ਓਜ਼ ਨੂੰ ਛੁੱੱਟੀ ਵਾਲੇ ਦਿਨ ਵੀ ਵੋਟਰਾਂ ਦੀ ਪੜਤਾਲ ਕਰਨ ਦਾ ਹੁਕਮ
NEXT STORY