ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ 66 ਆਈ. ਟੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਧੀਰਜ ਮਹਿਰਾ ਪੁੱਤਰ ਨਮਿੰਦਰ ਲਾਲ ਮਹਿਰਾ ਨੇ ਦੱਸਿਆ ਕਿ ਸੀ ਉਸ ਨੇ ਵਟਸਐਪ ’ਤੇ ਅਗਸਤੀਨਾ ਨਾਂ ਦੀ ਔਰਤ ਦੇ ਕਹਿਣ ’ਤੇ ਟੈਲੀਗ੍ਰਾਮ ਐਪ ਡਾਊਨਲੋਡ ਕੀਤਾ ਸੀ, ਜਿਸ ਵਿਚ ਉਨ੍ਹਾਂ ਨੂੰ ਆਨਲਾਈਨ ਐਪ ਲਈ ਵੋਟਿੰਗ ਦਾ ਕੰਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਟਾਸਕ ਦਿੰਦੇ ਹੋਏ ਕਿਹਾ ਗਿਆ ਕਿ ਉਸ ਨੇ ਆਨਲਾਈਨ ਐਪ ’ਤੇ ਵੋਟ ਪਾਉਣੀ ਹੈ ਅਤੇ 3 ਵੋਟ ਪਾਉਣ ’ਤੇ ਉਸ ਨੂੰ 150 ਰੁਪਏ ਮਿਲਣਗੇ।
ਵੋਟ ਪਾਉਣ ਤੋਂ ਬਾਅਦ ਉਸ ਦੇ ਬੈਂਕ ਖ਼ਾਤੇ ਵਿਚ 150 ਰੁਪਏ ਆ ਗਏ। ਇਸ ਤੋਂ ਬਾਅਦ ਉਕਤ ਔਰਤ ਨੇ ਉਸ ਨੂੰ ਵੀ. ਆਈ. ਪੀ. ਗਰੁੱਪ ਵਿਚ ਸ਼ਾਮਲ ਕਰ ਲਿਆ। ਇਸ ਵੀ. ਆਈ. ਪੀ. ਗਰੁੱਪ ਵਿਚ ਜਾਰਜ ਵਿਲੀਅਮ ਨਾਮ ਦੇ ਇਕ ਫਰਜ਼ੀ ਵਿਅਕਤੀ ਨੇ ਉਸ ਨੂੰ ਭਲਾਈ ਕਾਰਜਾਂ ਦੇ ਨਾਂ ’ਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਬਿਟਕੁਆਇਨ ਵਾਲੇਟ ਦੇ ਦਿੱਤਾ ਅਤੇ ਉਸ ਦਾ ਲੌਗਇਨ ਅਤੇ ਪਾਸਵਰਡ ਵੀ ਦਿੱਤਾ, ਜਿਸ ਵਿਚ ਉਸ ਦੀ ਰਕਮ ਦੁੱਗਣੀ ਵਿਖਾਈ ਜਾ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਪੁੱਛਿਆ ਕਿ ਉਸ ਦੇ ਖ਼ਾਤੇ ਵਿਚ ਪੈਸੇ ਕਿਉਂ ਨਹੀਂ ਆ ਰਹੇ ਤਾਂ ਉਨ੍ਹਾਂ ਦੱਸਿਆ ਕਿ ਤੁਸੀਂ ਜਿਵੇਂ-ਜਿਵੇਂ ਕੰਮ ’ਤੇ ਪੈਸੇ ਲਗਾਉਂਦੇ ਰਹੋਗੇ, ਪੈਸੇ ਦੁੱਗਣੇ ਹੋ ਜਾਣਗੇ ਅਤੇ ਬਿਟਕੁਆਇਨ ਵਿਚ ਜਮ੍ਹਾ ਹੋ ਜਾਣਗੇ ਅਤੇ ਬਾਅਦ ਵਿਚ ਇਕੱਠੇ ਮਿਲ ਜਾਣਗੇ।
ਇਹ ਵੀ ਪੜ੍ਹੋ- ਜਲੰਧਰ 'ਚ 188 ਲੋਕੇਸ਼ਨਾਂ 'ਤੇ ਵਧਾਈ ਗਈ ਸੁਰੱਖਿਆ, ਜਾਣੋ ਕੀ ਰਿਹਾ ਕਾਰਨ
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਉਸ ਨਾਲ 19,73,763 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਉਸ ਦੀ ਰਕਮ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- NRIs ਨੂੰ ਲੈ ਕੇ ਅਹਿਮ ਖ਼ਬਰ, ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਸਖ਼ਤ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਬਦਲੀ ਸਕੂਲਾਂ ਦੀ ਨੁਹਾਰ, ਹਰ ਦਿਨ ਸਿੱਖਿਆ ਕ੍ਰਾਂਤੀ ਵੱਲ ਨਵੀਂ ਪੁਲਾਂਘ
NEXT STORY