ਦੋਰਾਂਗਲਾ , (ਨੰਦਾ)- ਦੋਰਾਂਗਲਾ ਪੁਲਸ ਸਟੇਸ਼ਨ ਦੇ ਅਧੀਨ ਪਿੰਡ ਨੌਸ਼ਹਿਰਾ ਵਿਚ ਰਸਤੇ 'ਤੇ ਟਰੱਕ ਖੜ੍ਹਾ ਕਰਨ ਦੇ ਕਾਰਨ ਕੁਝ ਵਿਅਕਤੀਆਂ ਵਿਚ ਵਿਵਾਦ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਸ਼ਮਸ਼ੇਰ ਸਿੰਘ ਪੁੱਤਰ ਪਲਵਿੰਦਰ ਸਿੰਘ ਨਿਵਾਸੀ ਨੌਸ਼ਹਿਰਾ ਨੇ ਦੱਸਿਆ ਕਿ ਉਸ ਦਾ ਘਰ ਪਿੰਡ ਦੀ ਮੁੱਖ ਸੜਕ 'ਤੇ ਹੈ ਅਤੇ ਜਦ ਮੈਂ ਅੱਜ ਸ਼ਾਮ ਕਰੀਬ 4 ਵਜੇ ਆਪਣੇ ਘਰ ਤੋਂ ਆਪਣੀ ਕਾਰ ਬਾਹਰ ਕੱਢਣ ਲੱਗਾ ਤਾਂ ਮੇਰੇ ਘਰ ਦੇ ਮੁੱਖ ਗੇਟ ਸਾਹਮਣੇ ਰਾਮ ਸਿੰਘ ਪੁੱਤਰ ਸੂਰਤ ਸਿੰਘ ਤੇ ਉਸ ਦੇ ਨਾਲ ਦਰਬਾਰਾ ਸਿੰਘ ਪੁੱਤਰ ਭੋਲਾ ਸਿੰਘ ਟਰੱਕ ਦੇ ਕੋਲ ਖੜ੍ਹੇ ਸੀ ਅਤੇ ਜਦ ਮੈਂ ਉਨ੍ਹਾਂ ਨੂੰ ਕਿਹਾ ਕਿ ਟਰੱਕ ਸਾਈਡ 'ਤੇ ਕਰ ਲਵੋ ਤਾਂ ਇਨ੍ਹਾਂ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਵਿਵਾਦ ਨਾ ਕਰਦੇ ਹੋਏ ਘਰ ਦੇ ਅੰਦਰ ਆ ਗਿਆ ਪਰ ਉਨ੍ਹਾਂ ਨੇ ਬਾਹਰ ਤੋਂ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਕਾਰ ਦਾ ਅੱਗੇ ਤੇ ਪਿੱਛੇ ਦਾ ਸ਼ੀਸ਼ਾ ਟੁੱਟ ਗਿਆ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਨੇ ਉਸੇ ਸਮੇਂ 181 'ਤੇ ਕਾਲ ਕਰ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸਬੰਧੀ ਦੋਰਾਂਗਲਾ ਪੁਲਸ ਦੇ ਏ. ਐੱਸ. ਆਈ. ਕਰਮਜੀਤ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਵੀ ਵਿਅਕਤੀ ਦੋਸ਼ੀ ਹੋਵੇਗਾ, ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਕੁਲਬੀਰ ਸਿੰਘ ਜ਼ੀਰਾ ਬਣੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ
NEXT STORY