ਮਾਨਸਾ (ਸੰਦੀਪ ਮਿੱਤਲ) : ਮਾਲਵਾ ਖੇਤਰ ਦੇ ਲੋਕਾਂ ਨੂੰ ਹੁਣ ਦਿੱਲੀ ਜਾਣ ਦਾ ਸੜਕੀ ਰਾਹ ਸੁਖਾਲਾ ਹੋ ਜਾਵੇਗਾ। ਪਹਿਲਾਂ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਵੱਲੋਂ ਮਾੜੀਆਂ ਤੇ ਟੁੱਟੀਆਂ ਸੜਕਾਂ ਰਾਹੀਂ ਸਫ਼ਰ ਕਰਕੇ ਹਰਿਆਣਾ ਦੇ ਜੀ. ਟੀ. ਰੋਡ ਰਾਹੀਂ ਦਿੱਲੀ ਜਾਇਆ ਜਾਂਦਾ ਸੀ। ਹੁਣ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹਿੱਸੇ ਵਾਲੀਆਂ ਟੁੱਟੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਮੁਰੰਮਤ ਦੇ ਟੈਂਡਰ ਪਾਸ ਹੋ ਗਏ ਹਨ, ਜਿਸ ਕਰ ਕੇ ਦਿੱਲੀ ਜਾਣ-ਆਉਣ ਵਾਲੇ ਲੋਕਾਂ ਦਾ ਰਾਹ ਸੌਖਾ ਹੋ ਜਾਵੇਗਾ। ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਦਿੱਲੀ ਜਾਣ ਲਈ ਸਰਦੂਲੇਵਾਲਾ ਤੋਂ ਰੋੜੀ ਤਕ, ਸਰਦੂਲਗੜ੍ਹ ਤੋਂ ਹਾਂਸਪੁਰ ਰਤੀਆ ਵਾਲੀ ਸੜਕ ਅਤੇ ਜਟਾਣਾ ਕੈਂਚੀਆਂ ਤੋਂ ਜਟਾਣਾ ਕਲਾਂ, ਕੁਸਲਾ, ਮੀਆ, ਜੋੜਕੀਆਂ, ਨਥੇਹਾ ਤਕ ਤਿੰਨਾਂ ਸੜਕਾਂ ਦੇ ਟੈਂਡਰ ਹੋ ਗਏ ਹਨ, ਜਿਨ੍ਹਾਂ ਦਾ ਅਗਲੇ ਦਸ ਦਿਨਾਂ ਤੱਕ ਕੰਮ ਆਰੰਭ ਹੋ ਜਾਵੇਗਾ।
ਇਹ ਵੀ ਪੜ੍ਹੋ- ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ
ਵਿਧਾਇਕ ਨੇ ਦੱਸਿਆ ਕਿ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ’ਚੋਂ ਅੱਜ ਕੱਲ੍ਹ ਸਭ ਤੋਂ ਵੱਧ ਵਿਦਿਆਰਥੀ ਦਿੱਲੀ ਦੇ ਹਵਾਈ ਅੱਡੇ ’ਤੇ ਵਿਦੇਸ਼ ਜਾਣ-ਆਉਣ ਲਈ ਜਾਂਦੇ ਅਤੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਦੂਲੇਵਾਲਾ ਤੋਂ ਰੋੜੀ (ਹਰਿਆਣਾ) ਤਕ ਅਤੇ ਸਰਦੂਲਗੜ੍ਹ ਤੋਂ ਹਾਂਸਪੁਰ ਰਤੀਆ ਤਕ, ਨਥੇਹਾ ਤੋਂ ਜਟਾਣਾ ਕੈਂਚੀਆਂ ਤਕ ਪੁੱਜਣ ਲਈ ਟੁੱਟੀ ਸੜਕ ਹੋਣ ਕਾਰਨ ਭਾਰੀ ਮੁਸ਼ਕਿਲਾਂ ਭਰਿਆ ਸਫ਼ਰ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਜਾਣ ਵਾਲੇ ਲੋਕਾਂ ਨੂੰ ਇਸੇ ਰਸਤੇ ਅਤੇ ਮਾਨਸਾ ਜ਼ਿਲ੍ਹੇ ’ਚੋਂ ਜਾਣ ਵਾਲੇ ਲੋਕਾਂ ਨੂੰ ਵੀ ਇਸੇ ਰਸਤੇ ਰਾਹੀਂ ਔਖਿਆਈ ਭਰਿਆ ਸਫ਼ਰ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ- ਲਾਡਾਂ ਨਾਲ ਪਾਲ਼ੇ ਪੁੱਤ ਨਾਲ ਵਾਪਰਿਆ ਦਰਦਨਾਕ ਭਾਣਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਹੁਣ ਜਦੋਂ ਇਹ ਤਿੰਨੋਂ ਸੜਕਾਂ ਤਿਆਰ ਹੋ ਗਈਆਂ ਹਨ ਤਾਂ ਲੋਕਾਂ ਨੂੰ ਵਾਇਆ ਫ਼ਤਿਆਬਾਦ-ਹਿਸਾਰ ਹੋ ਕੇ ਦਿੱਲੀ ਜਾਣ ’ਚ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਨ੍ਹਾਂ ਸਫ਼ਰ ਸੁਖਾਲਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਪਿਛਲੇ 10-15 ਸਾਲਾਂ ਤੋਂ ਮੁਰੰਮਤ ਨਾ ਹੋਣ ਕਰ ਕੇ ਹਾਲਤ ਬਹੁਤ ਹੀ ਖਸਤਾ ਬਣੀ ਹੋਈ ਸੀ ਅਤੇ ਕਿਤੇ-ਕਿਤੇ ਤਾਂ ਸੜਕ ਦਾ ਵਜੂਦ ਵੀ ਨਹੀਂ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਜਾਣ ਵਾਲੇ ਲੋਕਾਂ ਨੂੰ ਅਨੇਕਾਂ ਵਾਰ ਮਾੜੀਆਂ ਸੜਕਾਂ ਕਾਰਨ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋਣਾ ਪਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਬੁਢਲਾਡਾ ਦੇ ਸ਼ਿਵਮ ਨੇ ਚਮਕਾਇਆ ਸੂਬੇ ਦਾ ਨਾਮ, ਮਾਂ-ਪਿਓ ਨੂੰ ਹਰ ਕੋਈ ਦੇ ਰਿਹੈ ਵਧਾਈਆਂ
NEXT STORY