ਗੜ੍ਹਦੀਵਾਲਾ, (ਜਤਿੰਦਰ)- ਨਜ਼ਦੀਕੀ ਪਿੰਡ ਭਾਣੋਵਾਲ ਵਿਖੇ ਤੇਂਦੂਏ ਵੱਲੋਂ ਹਮਲਾ ਕਰ ਕੇ ਇਕ 2 ਮਹੀਨੇ ਦੀ ਕੱਟੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਹੈ। ਇਸ ਸਬੰਧੀ ਗੁਲਜ਼ਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਸਥਿਤ ਹਵੇਲੀ ਵਿਚ ਹਰ ਰੋਜ਼ ਦੀ ਤਰ੍ਹਾਂ ਪਸ਼ੂਆਂ ਨੂੰ ਬੰਨ੍ਹ ਕੇ ਘਰ ਨੂੰ ਆ ਗਿਆ ਸੀ।
ਜਦੋਂ ਅੱਜ ਸਵੇਰੇ ਉਸ ਨੇ ਹਵੇਲੀ ਵਿਚ ਜਾ ਕੇ ਦੇਖਿਆ ਤਾਂ ਉਸ ਦੀ ਮੱਝ ਦੀ ਲਗਭਗ 2 ਮਹੀਨੇ ਦੀ ਕੱਟੀ ਨੂੰ ਤੇਂਦੂਏ ਵੱਲੋਂ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ। ਹਵੇਲੀ ਅੰਦਰ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ। ਇਸ ਤੋਂ ਕੁਝ ਦਿਨ ਪਹਿਲਾਂ ਤੇਂਦੂਏ ਵੱਲੋਂ ਹਵੇਲੀ ਵਿਚ ਰੱਖੇ ਕੁੱਤੇ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ ਸੀ। ਇਸ ਘਟਨਾ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਮਹਿਕਮੇ ਤੋਂ ਜਲਦੀ ਤੋਂ ਜਲਦੀ ਉਕਤ ਤੇਂਦੂਏ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਦਿਗਵਿਜੇ ਤੇ ਮੁਨੀਸ਼ ਤਿਵਾੜੀ ਦੇ ਬਿਆਨਾਂ 'ਤੇ ਭੜਕੀ ਭਾਜਪਾ
NEXT STORY