ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਅਧੀਨ ਆਉਂਦੇ ਟਰਾਂਸਪੋਰਟ ਨਗਰ ’ਚ ਇਕ ਟਰੱਕ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਟਰੱਕ ਚਲਾਉਂਦੇ ਸਮੇਂ ਐਕਟਿਵਾ ਸਵਾਰ ਨੂੰ ਪਿੱਛੋਂ ਟੱਕਰ ਮਾਰ ਕੇ ਆਪਣੀ ਲਪੇਟ ’ਚ ਲੈ ਲਿਆ, ਜਿਸ ਕਾਰਨ ਐਕਟਿਵਾ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਐੱਸ. ਪੀ. ਐੱਸ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਲੁਕੇਸ਼ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਨਿਊ ਮਾਧੋਪੁਰੀ ਨੇ ਪੁਲਸ ਦੇ ਕੋਲ ਬਿਆਨ ਦਰਜ ਕਰਵਾਇਆ ਕਿ 6 ਜਨਵਰੀ ਨੂੰ ਟਰਾਂਸਪੋਰਟ ਨਗਰ ’ਚ ਕੱਟ ਨੇੜੇ ਆਪਣੇ ਦੋਸਤ ਅਨੁਜ ਬਾਂਸਲ ਨਾਲ ਕਾਨਪੁਰੀ ਢਾਬੇ ਤੋਂ ਖਾਣਾ ਖਾ ਕੇ ਆਪਣੀ ਕਾਰ ’ਚ ਆ ਰਹੇ ਸੀ ਤਾਂ ਕੱਟ ਨੇੜੇ ਗਲਤ ਤਰੀਕੇ ਨਾਲ ਪਾਰਕ ਕੀਤੇ ਟਰੱਕ ’ਚ ਇਕ ਐਕਟਿਵਾ ਵੱਜੀ ਹੋਈ ਦਿਖਾਈ ਦਿੱਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਟਰੱਕ ਡਰਾਈਵਰ ਨੇ ਜਲਦੀ-ਜਲਦੀ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਮੌਕੇ ਤੋਂ ਤੇਜ਼ ਰਫਤਾਰ ਨਾਲ ਆਪਣਾ ਟਰੱਕ ਭਜਾ ਲਿਆ ਅਤੇ ਸਾਡੇ ਤੋਂ ਅੱਗੇ ਮੇਰਾ ਭਰਾ ਰਿਤੇਸ਼ ਕੁਮਾਰ ਜੋ ਆਪਣੀ ਐਕਟਿਵਾ ’ਤੇ ਜਾ ਰਿਹਾ ਨੂੰ ਇਸੇ ਟਰੱਕ ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਲਪੇਟ ’ਚ ਲੈ ਲਿਆ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਐੱਸ. ਪੀ. ਐੱਸ. ਹਸਪਤਾਲ ਇਲਾਜ ਲਈ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿਲਾਫ ਧਾਰਾ 279, 304-ਏ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਬਟਾਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ
NEXT STORY