ਲੁਧਿਆਣਾ (ਰਿਸ਼ੀ)–ਥਾਣਾ ਦੁੱਗਰੀ ਦੇ ਇਲਾਕੇ ਹਿੰਮਤ ਸਿੰਘ ਨਗਰ ਦੀ ਗਲੀ ਨੰ. 4 ਵਿਚ ਇਕ ਨਮਕੀਨ ਬਣਾਉਣ ਵਾਲੀ ਫੈਕਟਰੀ ’ਚ ਮੰਗਲਵਾਰ ਸ਼ਾਮ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ, ਜਿਸ ਨਾਲ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਪਤਾ ਲੱਗਣ ’ਤੇ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਨਾਲ ਮਿਲ ਕੇ ਲੱਗਭਗ 3 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ’ਤੇ ਕਾਬੂ ਪਾਉਣ ਲਈ 6 ਤੋਂ ਜ਼ਿਆਦਾ ਗੱਡੀਆਂ ਮੌਕੇ ’ਤੇ ਮੰਗਵਾਈਆਂ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਨੂੰ ਕਾਫੀ ਦੂਰੀ ਤੋਂ ਵੀ ਵੇਖਿਆ ਜਾ ਸਕਦਾ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?
ਜਾਣਕਾਰੀ ਅਨੁਸਾਰ ਮੁਕੇਸ਼ ਮੋਦਗਿਲ ਦੀ ਲੱਗਭਗ 25 ਸਾਲ ਪੁਰਾਣੀ ਉੱਤਮ ਨਮਕੀਨ ਨਾਮੀ ਢਾਈ ਮੰਜ਼ਿਲਾ ਫੈਕਟਰੀ ਹੈ। ਫੈਕਟਰੀ ਕੋਲ ਹੀ ਉਨ੍ਹਾਂ ਦਾ ਘਰ ਹੈ। ਮੰਗਲਵਾਰ ਸ਼ਾਮ ਲੱਗਭਗ 6 ਵਜੇ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ, ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਵਿਕਰਮ ਸਿੰਘ, ਧਨਰਾਜ, ਅਜੇ ਸਿੰਘ, ਰਾਕੀ ਸਿੰਘ ਸਮੇਤ ਕੁਲ 8 ਵਰਕਰ ਕੰਮ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਇਸ ਜ਼ਿਲ੍ਹੇ ’ਚ 2 ਮਰੀਜ਼ਾਂ ਦੀ ਹੋਈ ਮੌਤ
ਵਰਕਰਾਂ ਨੇ ਦੱਸਿਆ ਕਿ ਉਹ ਸਾਰੇ ਪੈਕਿੰਗ ਕਰ ਰਹੇ ਸਨ, ਜਿਥੇ ਸਾਮਾਨ ਤਿਆਰ ਹੋ ਰਿਹਾ ਸੀ, ਉੱਥੇ ਇਕਦਮ ਨਾਲ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਤੁਰੰਤ ਰੌਲ਼ਾ ਪਾਇਆ ਅਤੇ ਸਾਰੇ ਭੱਜ ਕੇ ਫੈਕਟਰੀ ’ਚੋਂ ਬਾਹਰ ਆ ਗਏ। ਫੈਕਟਰੀ ’ਚ ਗੈਸ ਸਿਲੰਡਰ ਵੀ ਪਏ ਸਨ, ਜੇਕਰ ਸਮੇਂ ਸਿਰ ਉਨ੍ਹਾਂ ਨੂੰ ਨਾ ਕੱਢਿਆ ਜਾਂਦਾ ਤਾਂ ਕਾਫੀ ਵੱਡਾ ਹਾਦਸਾ ਹੋ ਸਕਦਾ ਸੀ।
ਉੱਥੇ ਇਲਾਕੇ ਦੇ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਰੋਸ ਸੀ ਕਿ ਫਾਇਰ ਬ੍ਰਿਗੇਡ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਹੈਲਪਲਾਈਨ ਨੰਬਰ ਨਾ ਮਿਲਣ ਕਾਰਨ ਕਾਫੀ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। ਇਸੇ ਕਾਰਨ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਉੱਪਰਲੀ ਮੰਜ਼ਿਲ ਤੱਕ ਪੁੱਜ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਟ੍ਰੈਫਿਕ ਅਤੇ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਪੁੱਜਣ ’ਚ ਸਮਾਂ ਲੱਗ ਗਿਆ।
ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਨਾਲ ਮਿਲ ਕੇ ਅੱਗ ’ਤੇ ਕਾਬੂ ਪਾ ਲਿਆ ਹੈ। ਹਾਦਸੇ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
-ਐੱਸ. ਆਈ. ਮਧੂਬਾਲਾ, ਐੱਸ. ਐੱਚ. ਓ. ਦੁੱਗਰੀ
ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ‘ਆਪ’ ਬਾਰੇ ਕਹੀ ਇਹ ਗੱਲ
NEXT STORY