ਖਮਾਣੋਂ (ਅਰੋੜਾ) :ਸਥਾਨਕ ਸ਼ਹਿਰ ਵਿਖੇ ਨੇੜੇ ਬੱਸ ਸਟੈਂਡ ਮਨਪ੍ਰੀਤ ਟਰੇਡਿੰਗ ਕੰਪਨੀ ਦੀ ਦੁਕਾਨ 'ਚ ਤੜਕੇ ਭਿਆਨਕ ਅੱਗ ਲੱਗ ਗਈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਸ਼ਾਰਟ ਸਰਕਟ ਹੋਣ ਨਾਲ ਕਰੀਬ ਕਰੋੜ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਕਿਹਾ ਕਿ ਦੁਕਾਨ ਦੀ ਇੰਸ਼ੋਰੈਂਸ ਕਰਵਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਗੱਗੜਵਾਲ ਨੇ ਘਟਨਾ ਸਥਾਨ 'ਤੇ ਦੁੱਖ ਜਾਹਰ ਕਰਦਿਆਂ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਖੜੇ ਕਰਦਿਆਂ ਕਿਹਾ ਕਿ ਸਾਲ 1992 'ਚ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੋਂਦ 'ਚ ਆਇਆ ਸੀ। ਉਦੋਂ ਤੋਂ ਹੀ ਖਮਾਣੋਂ ਨੂੰ ਸਬ ਡਿਵੀਜ਼ਨ ਦਾ ਦਰਜਾ ਦਿੱਤਾ ਗਿਆ ਸੀ ਪਰ ਹੁਣ ਤੱਕ ਖਮਾਣੋਂ ਸ਼ਹਿਰ ਦੀ ਬਦਕਿਸਮਤੀ ਰਹੀ ਹੈ ਕਿ ਫਾਇਰ ਬ੍ਰਿਗੇਡ ਗੱਡੀ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ : ਥਾਣੇ 'ਚ ਮਾਂ-ਬੇਟੀ ਨੂੰ ਹਿਰਾਸਤ 'ਚ ਰੱਖਣਾ ਪਿਆ ਮਹਿੰਗਾ, ਹਾਈਕੋਰਟ ਨੇ ਸੁਣਾਇਆ ਇਹ ਫ਼ੈਸਲਾ
ਜਦੋਂ ਵੀ ਕੋਈ ਇੱਥੇ ਅਨਹੋਣੀ ਵਾਪਰਦੀ ਹੈ ਤਾਂ ਹਮੇਸ਼ਾ ਗੱਡੀਆਂ ਸਮਰਾਲਾ ਜਾਂ ਗੋਬਿੰਦਗੜ੍ਹ ਤੋਂ ਪਹੁੰਚਦੀਆਂ ਹਨ। ਗੱਡੀਆਂ ਦੇਰੀ ਨਾਲ ਪਹੁੰਚਣ ਕਾਰਨ ਅੱਗ ਬੇਕਾਬੂ ਹੋ ਜਾਂਦੀ ਹੈ, ਜਿਸ ਕਰਕੇ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ।ਮੌਕੇ 'ਤੇ ਪੁੱਜੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਘਟਨਾ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਤੋਂ ਪਹਿਲਾਂ ਹਰਪਾਲ ਚੀਮਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਕਿਸਾਨਾਂ ਦਾ ਪੰਜਾਬ 'ਚ 2 ਘੰਟੇ ਦਾ 'ਚੱਕਾ ਜਾਮ' ਪ੍ਰਦਰਸ਼ਨ ਹੋਇਆ ਸ਼ੁਰੂ
NEXT STORY