ਜਲੰਧਰ/ਬਟਾਲਾ- ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਨੇ ਦੀਵਾਲੀ ਮੌਕੇ ਅਯੁੱਧਿਆ ਵਿਚ ਹਨ੍ਹੇਰਾ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਵੱਲੋਂ ਬਟਾਲਾ ਵਿਚ ਖਾਲਿਸਤਾਨੀ ਨਾਅਰੇ ਲਿਖਵਾਏ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਦੇ ਇਲਾਵਾ ਪੰਨੂ ਨੇ ਪੰਜਾਬ ਵਿਚ ਰਹਿ ਪ੍ਰਵਾਸੀਆਂ ਨੂੰ ਵੀ ਦੀਵਾਲੀ ਤੋਂ ਪਹਿਲਾਂ ਪੰਜਾਬ ਛੱਡਣ ਦਾ ਅਲਟੀਮੇਟਮ ਦਿੱਤਾ ਹੈ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...

ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਵਿਚ ਸਿਰਫ਼ ਉਹੀ, ਰਹੇਗਾ ਜੋ ਦੀਵਾਲੀ ਦੀ ਬਜਾਏ ਬੰਦੀ ਛੋੜ ਦਿਵਸ 'ਤੇ ਦੀਪਮਾਲਾ ਕਰੇਗਾ। ਉਸ ਨੇ ਕਿਹਾ ਕਿ 19 ਅਕਤੂਬਰ ਤੱਕ ਪ੍ਰਵਾਸੀ ਪੰਜਾਬ ਛੱਡ ਦੇਣ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਥੇ ਹੀ ਪੰਨੂੰ ਨੇ ਵੀਡੀਓ ਵਿਚ ਬਟਾਲਾ ਰੇਲਵੇ ਸਟੇਸ਼ਨ ਦੇ ਕੁਝ ਵਿਜ਼ੁਅਲ ਵੀ ਵਿਖਾਏ ਹਨ। ਉਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਟਾਲਾ ਰੇਲਵੇ ਸਟੇਸ਼ਨ 'ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਉਸ ਨੇ ਕਿਹਾ ਕਿ ਇਹ ਨਾਅਰੇ ਸਟੇਸ਼ਨ ਦੇ ਬੋਰਡ ਅਤੇ ਇਲੈਕਟ੍ਰੀਸਿਟੀ ਬਾਕਸ 'ਤੇ ਉਸ ਨੇ ਹੀ ਲਿਖਵਾਏ ਹਨ।
ਆਪਣੇ ਸੰਦੇਸ਼ ਵਿਚ ਪੰਨੂੰ ਨੇ ਕਿਹਾ ਕਿ ਖਾਸ ਕਰਕੇ ਪ੍ਰਵਾਸੀ ਪੰਜਾਬੀ ਸੂਬਾ ਛੱਡਣ, ਜੋ ਹਿੰਦੂਤਵ ਅੱਤਵਾਦ ਫੈਲਾਉਣ ਦਾ ਕੰਮ ਕਰ ਰਹੇ ਹਨ। ਉਸ ਨੇ ਚਿਤਾਵਨੀ ਦਿੱਤੀ ਕਿ ਅਲਟੀਮੇਟਮ ਨਾ ਮੰਨਣ 'ਤੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਫਿਲਹਾਲ ਉਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹ ਕਿਵੇਂ ਦੀ ਕਾਰਵਾਈ ਕਰੇਗਾ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਜਲੰਧਰ 'ਚ ਇਨ੍ਹਾਂ ਥਾਵਾਂ 'ਤੇ ਵਿਕਣਗੇ ਪਟਾਕੇ, DC ਨੇ ਜਾਰੀ ਕੀਤੇ ਹੁਕਮ
ਡੀ. ਜੀ. ਪੀ. ਅਤੇ ਸੀ. ਐੱਮ. ਮਾਨ ਨੂੰ ਵੀ ਦਿੱਤੀ ਧਮਕੀ
ਗੁਰਪਤਵੰਤ ਸਿੰਘ ਪੰਨੂੰ ਨੇ ਵੀਡੀਓ ਵਿੱਚ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੀ ਨਿਸ਼ਾਨਾ ਸਾਧਿਆ। ਉਸ ਨੇ ਦੋਸ਼ ਲਗਾਇਆ ਕਿ ਡੀ. ਜੀ. ਪੀ. ਯਾਦਵ ਹਿੰਦੂ ਅੱਤਵਾਦ ਫੈਲਾਉਣ ਵਾਲਿਆਂ ਦਾ ਸਮਰਥਨ ਕਰ ਰਹੇ ਹਨ। ਉਸ ਨੇ ਸੀ. ਐੱਮ. ਭਗਵੰਤ ਮਾਨ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਆਪਣੀ ਪਾਰਟੀ ਨੂੰ ਉਸੇ ਤਰ੍ਹਾਂ ਤਬਾਹ ਕਰ ਦੇਣਗੇ ਜਿਵੇਂ ਕਾਂਗਰਸ ਅਤੇ ਭਾਜਪਾ ਪੰਜਾਬ ਵਿੱਚ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ: ਫਗਵਾੜਾ 'ਚ ਬੇਨਕਾਬ ਸਾਈਬਰ ਫਰਾਡ ਸੈਂਟਰ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ, ਰੋਜ਼ਾਨਾ ਹੁੰਦੀ ਸੀ ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...
NEXT STORY