ਨਵਾਂਸ਼ਹਿਰ (ਤ੍ਰਿਪਾਠੀ)- ਪਾਕਿਸਤਾਨ ’ਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ਼ ਲਖਬੀਰ ਸਿੰਘ ਰੋਡੇ ਅਤੇ ਗਰੀਸ ’ਚ ਰਹਿ ਕੇ ਅੱਤਵਾਦੀ ਰੈਕੇਟ ਚਲਾ ਰਹੇ ਸੁਖਪ੍ਰੀਤ ਸੁੱਖ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਵਾਂਸ਼ਹਿਰ, ਪਠਾਨਕੋਟ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਹੈਂਡ ਗ੍ਰਨੇਡ ਨਾਲ ਦਹਿਲਾਉਣ ਦੀ ਸਾਜ਼ਿਸ਼ ਕਰਨ ਵਾਲੇ ਨਵਾਂਸ਼ਹਿਰ ਪੁਲਸ ਵੱਲੋਂ ਗ੍ਰਿਫ਼ਤਾਰ ਅਤੇ 10 ਦਿਨ ਦੇ ਪੁਲਸ ਰਿਮਾਂਡ ’ਤੇ 6 ਅੱਤਵਾਦੀਆਂ ਤੋਂ ਮੰਗਲਵਾਰ ਨੂੰ ਐੱਸ. ਐੱਸ. ਪੀ. ਕੰਵਰਦੀਪ ਕੌਰ ਸਮੇਤ ਪੁਲਸ ਅਧਿਕਾਰੀਆਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕਾਂਗਰਸ 'ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ
ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਤੋਂ ਹੁਕਮ ਜਾਰੀ ਕਰਨ ਵਾਲੇ ਰੋਡੇ ਅਤੇ ਸੁੱਖ ਨੇ ਆਪਣੀ ਸਾਜ਼ਿਸ਼ ਤੇ ਆਪਣੇ ਤਿਆਰ ਕੀਤੇ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ 4 ਵੱਖ-ਵੱਖ ਅੱਤਵਾਦੀ ਮਾਡਿਊਲ ਬਣਾਏ ਹੋਏ ਸਨ। ਇਨ੍ਹਾਂ ਮਾਡਿਊਲਸ ਦੇ ਇਕ-ਦੂਜੇ ਨਾਲ ਵੀ ਕੋਈ ਸੰਪਰਕ ਨਾ ਹੋਣ ਨਾਲ ਪੁਲਸ ਦੇ ਸਾਹਮਣੇ ਗੰਭੀਰ ਚੁਣੌਤੀ ਬਣ ਗਈ ਸੀ। ਮਾਡਿਊਲ ’ਚ ਅਜਿਹੇ ਮੁਲਜ਼ਮਾਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ’ਤੇ ਕੋਈ ਵੱਡੇ ਅਪਰਾਧਿਕ ਮਾਮਲੇ ਦਰਜ ਨਾ ਹੋਣ। 20-30 ਉਮਰ ਵਰਗ ਦੇ ਗ੍ਰਿਫ਼ਤਾਰ ਅੱਤਵਾਦੀਆਂ ’ਚ ਜਿੱਥੇ ਇਕ ’ਤੇ ਹੱਤਿਆ ਅਤੇ ਹੱਤਿਆ ਦੇ ਦੋਸ਼ ਦਾ ਮਾਮਲਾ ਦਰਜ ਹੈ ਤਾਂ ਇਕ ਹੋਰ ਅਮਨਦੀਪ ਉਰਫ਼ ਮੰਤਰੀ ’ਤੇ ਮਾਮੂਲੀ ਲੜਾਈ-ਝਗੜੇ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ
ਇਸੇ ਤਰ੍ਹਾਂ ਹੋਰ ਦੋਸ਼ੀਆਂ ’ਤੇ ਵੀ ਛੋਟੇ-ਮੋਟੇ ਅਪਰਾਧਿਕ ਮਾਮਲੇ ਦਰਜ ਹਨ। ਗ੍ਰਿਫ਼ਤਾਰ ਅੱਤਵਾਦੀ ਅਮਨਦੀਪ ਉਰਫ਼ ਮੰਤਰੀ, ਗੁਰਵਿੰਦਰ ਸਿੰਘ ਉਰਫ਼ ਗਿੰਦੀ, ਪਰਮਿੰਦਰ ਕੁਮਾਰ ਉਰਫ ਰੋਹਿਤ, ਰਜਿੰਦਰ ਸਿੰਘ ਉਰਫ਼ ਮੱਲੀ ਉਰਫ਼ ਨਿੱਕੂ, ਸਿੰਘ ਉਰਫ਼ ਢੋਲਕੀ ਅਤੇ ਰਮਨ ਕੁਮਾਰ ਨੂੰ ਤਿਹਾੜ ਜੇਲ੍ਹ ’ਚ ਬੰਦ ਸੁਖਮੀਤਪਾਲ ਸਿੰਘ ਉਰਫ਼ ਸੁੱਖ ਭਿਖਾਰੀਵਾਲ ਨੇ ਵੱਖ-ਵੱਖ ਸਥਾਨਾਂ ’ਤੇ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਦਲ ਸਿਪਾਹੀ, ਹਥਿਆਰ, ਗੋਲਾ-ਬਾਰੂਦ, ਰਸਦ ਅਤੇ ਨਕਦੀ ਉਪਲੱਬਧ ਕਰਵਾਈ ਸੀ।
ਇਹ ਵੀ ਪੜ੍ਹੋ: ਪੰਜਾਬ ਚੋਣਾਂ ’ਚ NRIs ਦਾ ਹੁੰਦੈ ਅਹਿਮ ਰੋਲ, ਪਾਰਟੀਆਂ ਦੀ ਰਹੇਗੀ ਵਿਸ਼ੇਸ਼ ਨਜ਼ਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਵਰਕਾਮ ਨੇ ਖੰਭਿਆਂ ਤੋਂ ਸਿਆਸੀ ਪਾਰਟੀਆਂ ਦੀਆਂ ਫਲੈਕਸਾਂ, ਬੈਨਰ ਤੇ ਝੰਡੇ ਉਤਾਰੇ
NEXT STORY