ਭਵਾਨੀਗੜ੍ਹ (ਕਾਂਸਲ) : ਸਥਾਨਕ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫ਼ਲਤਾ ਲੱਗੀ ਜਦੋਂ ਸਬ ਡੀਵਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਵਾਲੀ ਸਥਾਨਕ ਪੁਲਸ ਪਾਰਟੀ ਵੱਲੋਂ ਬੀਤੇ ਦਿਨੀਂ ਨੇੜਲੇ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਮੇਤ ਕੁਝ ਹੀ ਦਿਨਾਂ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਸਬ ਇੰਸਪੈਕਟਰ ਦਮਨਦੀਪ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਲੰਘੇ 7 ਸੰਤਬਰ ਨੂੰ ਪਿੰਡ ਮਾਝੀ ਵਿਖੇ ਇਕ ਘਰ ’ਚੋਂ ਥਾਰ ਗੱਡੀ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋਣ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਤੇ ਸਬ ਡਵਿਜ਼ਨ ਦੇ ਡੀ.ਐੱਸ.ਪੀ ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਸ ਦੀ ਇਕ ਜਾਂਚ ਟੀਮ ਦਾ ਗੰਠਨ ਕੀਤਾ ਗਿਆ ਜਿਸ ’ਚ ਸਬ ਇੰਸਪੈਕਟਰ ਦਮਨਦੀਪ ਸਿੰਘ, ਹੈਡ ਕਾਂਸਟੇਬਲ ਗੁਰਜਿੰਦਰ ਸਿੰਘ, ਥਾਣੇ ਦੇ ਮੁੱਖ ਮੁਨਸ਼ੀ ਜਗਸੀਰ ਸਿੰਘ ਅਤੇ ਅਸ਼ਵਨੀ ਕੁਮਾਰ ਆਈ.ਟੀ ਸੈੱਲ ਨੂੰ ਸ਼ਾਮਲ ਕੀਤਾ ਗਿਆ।
ਜਿਨ੍ਹਾਂ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਟਰੇਸ ਕਰਨ ਲਈ ਪਿੰਡ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆਂ ਗਿਆ ਅਤੇ ਹੋਰ ਟੈਕਨਕੀਲ ਢੰਗ ਨਾਲ ਜਾਂਚ ਕਰਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਗਿਹੋਰ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨੂੰ ਪਿੰਡ ਮਾਝੀ ਵਿਖੇ ਹੀ ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲੇ ਬਿੱਕਰ ਸਿੰਘ ਉਰਫ ਵਿੱਕੀ ਪੁੱਤਰ ਅਜੈਬ ਸਿੰਘ ਵੱਲੋਂ ਆਪਣੀ ਮਾਸੀ ਦੇ ਲੜਕੇ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁਲਾਰਾ ਸਮਾਣਾ ਨਾਲ ਮਿਲ ਦੇ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਿੱਕਰ ਸਿੰਘ ਨੂੰ ਪਤਾ ਸੀ ਇਸ ਘਰ ਦੇ ਵਿਚ ਬਜ਼ੁਰਗ ਮਹਿਲਾ ਇਕੱਲੀ ਰਹਿੰਦੀ ਹੈ ਅਤੇ ਉਹ ਕਈ ਦਿਨਾਂ ਤੋਂ ਘਰੋਂ ਗਈ ਹੋਈ ਹੈ ਅਤੇ ਘਰ ’ਚ ਕੋਈ ਨਹੀਂ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਚੋਰ ਗਿਰੋਹ ਦੇ ਦੋਵੇ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ਉਪਰ ਇਨ੍ਹਾਂ ਵੱਲੋਂ ਘਰ ’ਚੋਂ ਚੋਰੀ ਗਈ ਥਾਰ ਗੱਡੀ ਨੂੰ ਦਿੜਬਾ ਨੇੜਲੇ ਇਕ ਗੁਰੂਘਰ ਦੀ ਪਾਰਕਿੰਗ ’ਚੋਂ ਬਰਾਮਦ ਕੀਤਾ ਗਿਆ ਹੈ ਅਤੇ ਇਨ੍ਹਾਂ ਚੋਰਾਂ ਤੋਂ ਘਰ ’ਚੋਂ ਚੋਰੀ ਕੀਤੇ ਗਏ ਸਾਰੇ ਗਹਿਣੇ ਸੋਨੇ ਦੇ ਨਹੀਂ ਸਗੋਂ ਆਰਟੀਫਿਸ਼ਲ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ’ਚੋਂ ਚੋਰੀ ਕੀਤੀ ਐੱਸ.ਸੀ.ਡੀ, ਮਾਇਕਰੋਵੇਵ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਗਹਿਲਾ ਵਿਖੇ ਸੁਸਾਇਟੀ ’ਚੋਂ ਚੋਰੀ ਹੋਏ ਕੰਪਿਊਟਰ ਅਤੇ ਹੋਰ ਸਮਾਨ ਵੀ ਬਿੱਕਰ ਸਿੰਘ ਤੋਂ ਬਰਾਮਦ ਕਰ ਲਿਆ ਗਿਆ ਹੈ ਜੋ ਕਿ ਉਕਤ ਵੱਲੋਂ ਕਿਸੇ ਹੋਰ ਚੋਰ ਤੋਂ ਖ੍ਰੀਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵੇ ਚੋਰਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇ।
ਹਨੀ ਸੇਠੀ 'ਤੇ ਹਮਲਾ, ਹਾਈਵੇਅ 'ਤੇ ਘੇਰੀ ਕਾਰ, ਤਲਵਾਰਾਂ ਨਾਲ ਭੰਨੇ ਸ਼ੀਸ਼ੇ
NEXT STORY