ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਚਲਾਉਂਦੇ ਹੋਏ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ 12 ਕਿਲੋ 370 ਗ੍ਰਾਮ ਕ੍ਰਿਸਟਲ ਡਰੱਗ, ਇਕ ਕਿੱਟ ਬੈਗ, ਪੀਲੇ ਰੰਗ ਦੀ ਟੇਪ, ਇਕ 32 ਬੋਰ ਦਾ ਬਿਨਾਂ ਮਾਰਕਾ ਦਾ ਦੇਸੀ ਪਿਸਤੌਲ, ਇਕ ਖਾਲੀ ਮੈਗਜ਼ੀਨ ਅਤੇ ਇਕ ਕਾਲੇ ਰੰਗ ਦੀ ਥਾਰ ਗੱਡੀ ਬਰਾਮਦ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ 23 ਫਰਵਰੀ ਤੋਂ ਪਿੰਡ ਕੁਲਗੜ੍ਹੀ ਦੀ ਦਾਣਾ ਮੰਡੀ ’ਚ ਬਿਨਾਂ ਨੰਬਰ ਦੀ ਕਾਲੇ ਰੰਗ ਦੀ ਥਾਰ ਗੱਡੀ ਖੜ੍ਹੀ ਹੋਈ ਹੈ ਅਤੇ ਕੋਈ ਵੀ ਉਸ ਨੂੰ ਲੈਣ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ ਪਾਵਰਕਾਮ ਨੇ ਡਿਫਾਲਟਰਾਂ 'ਤੇ ਕਰ ਦਿੱਤੀ ਵੱਡੀ ਕਾਰਵਾਈ, ਪੂਰੇ ਸ਼ਹਿਰ ਵਿਚ ਛਾਇਆ ਘੁੱਪ ਹਨੇਰਾ
ਉਨ੍ਹਾਂ ਕਿਹਾ ਕਿ ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਤੁਰੰਤ ਕੁਲਗੜ੍ਹੀ ਦੀ ਦਾਣਾ ਮੰਡੀ ਜਾ ਕੇ ਇਸ ਥਾਰ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਸ ਦੀ ਤਲਾਸ਼ੀ ਲੈਣ ’ਤੇ 12 ਕਿਲੋ 370 ਗ੍ਰਾਮ ਕ੍ਰਿਸਟਲ ਨਸ਼ੀਲਾ ਪਦਾਰਥ, ਇਕ ਕਿੱਟ ਬੈਗ, ਪੀਲੀ ਰੰਗ ਦੀ ਟੇਪ, ਇਕ 32 ਬੋਰ ਦਾ ਦੇਸੀ ਬਿਨਾਂ ਮਾਰਕਾ ਦਾ ਪਿਸਟਲ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ।
ਇਹ ਵੀ ਪੜ੍ਹੋ : ਅੱਜ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਪੁਲਸ, ਕਿਸੇ ਸਮੇਂ ਵੀ ਹੋ ਸਕਦੈ ਐਕਸ਼ਨ
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਸ ਗੱਡੀ ਅਤੇ ਕਬਜ਼ੇ ’ਚ ਲਏ ਗਏ ਸਾਮਾਨ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਗੱਡੀ ਅਤੇ ਇਸ ਵਿਚੋਂ ਮਿਲੇ ਨਸ਼ੀਲੇ ਪਦਾਰਥ ਕਿਸਦੇ ਹਨ ਅਤੇ ਕਿਸ ਵਿਅਕਤੀ ਨੇ ਇਹ ਥਾਰ ਗੱਡੀ ਅਤੇ ਇਸ ’ਚ ਪਿਆ ਹੋਇਆ ਸਾਮਾਨ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਬਰਾਮਦਗੀ ਸਬੰਧੀ ਥਾਣਾ ਕੁਲਗੜ੍ਹੀ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕੁੜੀਆਂ ਦੇ ਹੋਸਟਲ 'ਚ ਕੋਈ ਕਰ ਗਿਆ ਟੂਣਾ, ਘਟਨਾ ਦੇਖ ਉਡੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਰਜ਼ੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਜਵਾਨ ਪੁੱਤ, ਚੁੱਕਿਆ ਅਜਿਹਾ ਕਦਮ ਕਿ ਵੇਖ ਪਰਿਵਾਰ ਦੇ ਉੱਡੇ ਹੋਸ਼
NEXT STORY