ਸੈਲਾ ਖੁਰਦ, (ਅਰੋੜਾ)- ਸੈਲਾ ਖੁਰਦ ਦੇ ਵਾਸੀ ਬਲਦੇਵ ਪੁੱਤਰ ਸਫ਼ੀ ਵਾਸੀ ਚਰਚ ਮੁਹੱਲਾ ਨੇ ਦੁਖੀ ਮਨ ਨਾਲ ਪ੍ਰੈੱਸ ਨੂੰ ਦੱਸਿਆ ਕਿ ਉਸ ਦੇ ਨਾਬਾਲਿਗ ਲੜਕੇ ਸੈਮਸਨ ਨੂੰੰ ਬਿਹਾਰੀ ਵਾਸੀ ਮਾਹਿਲਪੁਰ, ਜੋ ਸ਼ਹੀਦਾਂ ਰੋਡ 'ਤੇ ਝੁੱਗੀ ਪਾ ਕੇ ਰਹਿੰਦਾ ਸੀ, ਵਰਗਲਾ ਕੇ ਕਿਤੇ ਲੈ ਗਿਆ, ਜਿਸ ਦੀ ਤਲਾਸ਼ ਲਈ ਮੈਂ ਦਰ-ਦਰ ਠੋਕਰਾਂ ਖਾ ਰਿਹਾ ਹਾਂ। ਪੀੜਤ ਬਲਦੇਵ ਨੇ ਦੋਸ਼ ਲਾਇਆ ਕਿ ਬਿਹਾਰੀ ਇਕ ਜੂਨ ਨੂੰ ਮੇਰੇ ਲੜਕੇ ਨੂੰ ਕਿਤੇ ਲੈ ਗਿਆ ਤੇ ਉਸ ਦਿਨ ਰਾਤ ਨੂੰ ਹੀ ਉਹ ਆਪਣੀ ਝੁੱਗੀ ਦਾ ਸਾਮਾਨ ਰੇਹੜੇ 'ਤੇ ਲੱਦ ਕੇ ਲੈ ਗਿਆ ਤੇ ਹੁਣ ਤੱਕ ਨਾ ਹੀ ਬਿਹਾਰੀ ਵਾਪਸ ਆਇਆ ਤੇ ਨਾ ਹੀ ਮੇਰਾ ਲੜਕਾ ਸੈਮਸਨ ਲੱਭ ਰਿਹਾ ਹੈ।
ਸੈਮਸਨ ਦੇ ਮਾਤਾ-ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਮਾਹਿਲਪੁਰ ਪੁਲਸ ਨੂੰ 3 ਜੂਨ ਨੂੰ ਲਿਖਤੀ ਬੇਨਤੀ ਕੀਤੀ ਕਿ ਮੇਰੇ ਬੇਟੇ ਨੂੰ ਬਿਹਾਰੀ ਦੇ ਚੁੰਗਲ 'ਚੋਂ ਆਜ਼ਾਦ ਕਰਵਾਇਆ ਜਾਵੇ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਬਲਦੇਵ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਸ ਦੇ ਲੜਕੇ ਦੀ ਤੁਰੰਤ ਭਾਲ ਕੀਤੀ ਜਾਵੇ। ਇਸ ਸਦਮੇ ਨਾਲ ਗੁੰਮ ਹੋਏ ਲੜਕੇ ਸੈਮਸਨ ਦਾ ਪਿਤਾ ਬਲਦੇਵ ਬੀਮਾਰੀ ਦੀ ਲਪੇਟ 'ਚ ਆ ਗਿਆ ਹੈ।
ਸੰਨੀ ਫਰਨੀਚਰ ਵਿਖੇ ਪਦਮਸ਼੍ਰੀ ਵਿਜੇ ਚੋਪੜਾ ਜੀ ਦਾ ਭਰਵਾਂ ਸਵਾਗਤ
NEXT STORY