ਲੁਧਿਆਣਾ, (ਮੀਨੂ)- ਸ਼ਹਿਰ ਵਿਚ ਆਏ ਪੰਜਾਬੀ ਫਿਲਮ 'ਰਾਕੀ ਮੈਂਟਲ' ਦੀ ਪ੍ਰਮੋਸ਼ਨ ਲਈ ਪੰਜਾਬੀ ਐਕਟਰ ਪ੍ਰਮੀਸ਼ ਵਰਮਾ ਨੂੰ ਪ੍ਰਸ਼ੰਸਕਾਂ ਨੇ ਅਜਿਹਾ ਘੇਰਿਆ ਕਿ ਚਾਹੁਣ ਵਾਲਿਆਂ ਦੇ ਡਰੋਂ ਉਹ ਥਾਣੇ ਜਾ ਪੁੱਜਾ। ਥਾਣੇ ਦੇ ਬਾਹਰ ਵੀ ਉਨ੍ਹਾਂ ਦੇ ਚਹੇਤੇ ਇਕੱਠੇ ਹੋ ਗਏ। ਪ੍ਰਮੀਸ਼ ਵਰਮਾ ਥਾਣੇ ਵਿਚ ਏ. ਸੀ. ਪੀ. ਰਮਨ ਭੁੱਲਰ ਨੂੰ ਜਾ ਕੇ ਮਿਲੇ ਅਤੇ ਸ਼ਹਿਰ ਤੋਂ ਬਾਹਰ ਨਿਕਲਣ ਲਈ ਪੁਲਸ ਦਾ ਸਹਾਰਾ ਲਿਆ। ਉਹ ਕਰਵਾਈ ਗਈ ਪ੍ਰੈੱਸ ਕਾਨਫਰੰਸ ਵਿਚ ਵੀ ਨਹੀਂ ਪੁੱਜੇ, ਸਗੋਂ ਪੱਤਰਕਾਰਾਂ ਤੋਂ ਵੁਆਇਸ ਮੈਸੇਜ ਰਾਹੀਂ ਮੁਆਫੀ ਮੰਗੀ।
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
NEXT STORY