ਜਲੰਧਰ (ਨੈਸ਼ਨਲ ਡੈਸਕ) : ਆਈ. ਡੀ. ਬੀ. ਆਈ. ਬੈਂਕ ਨੇ ਮੀਡੀਆ ਕੰਪਨੀ ਜੀ. ਐਂਟਰਟੇਨਮੈਂਟ ਐਂਟਰਪ੍ਰਾਈਜਿਜ਼ ਲਿਮ. (ਜੈੱਡ. ਈ. ਈ. ਐੱਲ.) ਦੇ ਖ਼ਿਲਾਫ਼ ਦਿਵਾਲਾ ਕਾਰਵਾਈ ਸ਼ੁਰੂ ਕਰਨ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦਾ ਦਰਵਾਜ਼ਾ ਖੜਕਾਇਆ ਹੈ। ਬੈਂਕ ਦਾ ਕੰਪਨੀ ’ਤੇ 149.60 ਕਰੋੜ ਰੁਪਏ ਦਾ ਬਕਾਇਆ ਹੈ। ਮੀਡਆ ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਆਈ. ਡੀ. ਬੀ. ਆਈ. ਬੈਂਕ ਨੇ 149.60 ਕਰੋੜ ਰੁਪਏ ਦਾ ਬਕਾਏ ਦਾ ਦਾਅਵਾ ਕੀਤਾ ਹੈ, ਜਿਸ ਨੂੰ ਲੈ ਕੇ ਵਿਵਾਦ ਹੈ।
ਕੀ ਹੈ ਪੂਰਾ ਮਾਮਲਾ
ਸੂਚਨਾ ਮੁਤਾਬਕ ਆਈ. ਡੀ. ਬੀ. ਆਈ. ਬੈਕ ਨੇ ਵਿੱਤੀ ਕਰਜ਼ਦਾਤਾ ਹੋਣ ਦਾ ਦਾਅਵਾ ਕਰਦੇ ਹੋਏ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ 2016 ਦੇ ਤਹਿਤ ਐੱਨ. ਸੀ. ਐੱਲ. ਟੀ. ਦੇ ਸਾਹਮਣੇ ਅਰਜ਼ੀ ਦਾਖਲ ਕੀਤੀ ਹੈ। ਅਰਜ਼ੀ ’ਚ ਕੰਪਨੀ ਦੇ ਖਿਲਾਫ ਬੈਂਕਰਪਸੀ ਕੋਡ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਹੈ। ਜ਼ੀ. ਐਂਟਰਟੇਨਮੈਂਟ ਨੇ ਕਿਹਾ ਕਿ ਬੈਂਕ ਦਾ ਕਥਿਤ ਦਾਅਵਾ ਸਿਟੀ ਨੈੱਟਵਰਕਸ ਲਿਮਟਿਡ ਵਲੋਂ ਪ੍ਰਾਪਤ ਵਿੱਤੀ ਸਹੂਲਤ ਲਈ ਬੈਂਕ ਅਤੇ ਕੰਪਨੀ ਦਰਮਿਆਨ ਕਰਜ਼ਾ ਸੇਵਾ ਰਿਜ਼ਰਵ ਸਮਝੌਤੇ ਨਾਲ ਜੁੜਿਆ ਹੈ। ਕੰਪਨੀ ਨੇ ਕਿਹਾ ਕਿ ਉਹ ਕਥਿਤ ਬਕਾਏ ਅਤੇ ਉਸ ਦੀ ਵਸੂਲੀ ਲਈ ਬੈਂਕ ਵਲੋਂ ਦਾਅਰ ਅਰਜ਼ੀ ਦਾ ਪੁਰਜ਼ੋਰ ਵਿਰੋਧ ਕਰ ਰਹੀ ਹੈ। ਸਿਟੀ ਨੈੱਟਵਰਕ ਨੂੰ ਪਹਿਲਾਂ ਸਿਟੀ ਕੇਬਲ ਨੈੱਟਵਰਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਉਹ ਐੱਸਸੇਲ ਸਮੂਹ ਦਾ ਇਕ ਹਿੱਸਾ ਹੈ। ਕੰਪਨੀ 580 ਸਥਾਨਾਂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ 1.13 ਕਰੋੜ ਡਿਜੀਟਲ ਗਾਹਕਾਂ ਨੂੰ ਕੇਬਲ ਸੇਵਾ ਮੁਹੱਈਆ ਕਰਵਾਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਪ੍ਰੈਲ ’ਚ ਹਾਊਸਿੰਗ ਡਿਵੈੱਲਪਮੈਂਟ ਫਾਈਨਾਂਸ ਕਾਰਪੋਰੇਸ਼ਨ ਲਿਮ. (ਐੱਚ. ਡੀ. ਐੱਫ. ਸੀ.) ਨੇ 296 ਕਰੋੜ ਰੁਪਏ ਦੇ ਕਥਿਤ ਡਿਫਾਲਡ ਨੂੰ ਲੈ ਕੇ ਸਿਟੀ ਨੈੱਟਵਰਕ ਲਿਮ. ਖਿਲਾਫ ਐੱਨ. ਸੀ. ਐੱਲ. ਟੀ. ’ਚ ਅਰਜ਼ੀ ਦਿੱਤੀ ਹੈ।
ਕਾਲੀ ਵੇਈਂ 'ਚ ਡੁੱਬਣ ਕਾਰਨ 22 ਸਾਲਾ ਨੌਜਵਾਨ ਦੀ ਮੌਤ, 5 ਦਿਨ ਬਾਅਦ ਮਿਲੀ ਲਾਸ਼
NEXT STORY