ਜਲੰਧਰ (ਸੁਨੀਲ)– ਮਾਂ-ਬਾਪ ਬੱਚਿਆਂ ਲਈ ਸਭ ਕੁਝ ਨਿਛਾਵਰ ਕਰ ਦਿੰਦੇ ਹਨ। ਖ਼ਾਸ ਕਰਕੇ ਮਾਂ ਜਿਹੜੀ ਬੱਚਿਆਂ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੀ ਹੈ ਪਰ ਇਸ ਦੇ ਉਲਟ ਸ਼ਨੀਵਾਰ ਇਕ ਦ੍ਰਿਸ਼ ਜਦੋਂ ਲੋਕਾਂ ਨੇ ਵੇਖਿਆ ਤਾਂ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਗਏ। ਲੋਕਾਂ ਨੇ ਵੇਖਿਆ ਕਿ ਪਠਾਨਕੋਟ ਬਾਈਪਾਸ ਨੇੜੇ ਇਕ ਭਿਖਾਰਣ ਆਪਣੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਗੱਡੀਆਂ ਅੱਗੇ ਜਾ ਕੇ ਭੀਖ ਮੰਗ ਰਹੀ ਸੀ ਅਤੇ ਬੱਚੇ ਦੀ ਹਾਲਤ ਵੇਖ ਕੇ ਗੱਡੀਆਂ ਵਾਲੇ ਵੀ ਉਸ ਨੂੰ ਭੀਖ ਵਿਚ ਕੁਝ ਪੈਸੇ ਦੇ ਵੀ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਮਨਾਇਆ ਗਿਆ ਆਪਸੀ ਭਾਈਚਾਰੇ ਦਾ ਪ੍ਰਤੀਕ 'ਈਦ' ਦਾ ਤਿਉਹਾਰ, ਵੇਖੋ ਤਸਵੀਰਾਂ
ਪਿੰਡ ਨੂਰਪੁਰ ਨਿਵਾਸੀ ਮਦਨ ਲਾਲ ਬਿੱਟੂ ਆਪਣੇ ਸਾਥੀਆਂ ਸਮੇਤ ਪਠਾਨਕੋਟ ਬਾਈਪਾਸ ਨੇੜੇ ਖੜ੍ਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਪੁਲ ਦੇ ਹੇਠਾਂ ਇਕ ਭਿਖਾਰਨ ਆਪਣੇ ਛੋਟੇ ਬੱਚੇ ਦੇ ਮੂੰਹ ’ਤੇ ਬਲੇਡ ਨਾਲ ਜ਼ਖ਼ਮ ਬਣਾ ਰਹੀ ਸੀ। ਉਸ ਨੂੰ ਵੇਖਦੇ ਹੀ ਬਿੱਟੂ ਨੇ ਉਕਤ ਭਿਖਾਰਨ ਨੂੰ ਰੋਕਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਅਜਿਹੀ ਘਿਨਾਉਣੀ ਹਰਕਤ ਨੂੰ ਵੇਖਦੇ ਹੋਏ ਮੌਕੇ ’ਤੇ ਖੜ੍ਹੇ ਲੋਕਾਂ ਵਿਚ ਗੁੱਸਾ ਵਧਣ ਲੱਗਾ ਅਤੇ ਲੋਕ ਭਿਖਾਰਨ ਨੂੰ ਨਿੰਦਣ ਲੱਗੇ। ਪੁਲਸ ਨੇ ਆ ਕੇ ਕੁਝ ਲੋਕਾਂ ਨਾਲ ਗੱਲ ਕੀਤੀ ਅਤੇ ਭਿਖਾਰਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਭਿਖਾਰਨ ਨੇ ਪੁਲਸ ਕਰਮਚਾਰੀਆਂ ਦੀਆਂ ਮਿੰਨਤਾਂ ਕੀਤੀਆਂ ਅਤੇ ਭਰੋਸਾ ਦਿੱਤਾ ਕਿ ਉਹ ਦੋਬਾਰਾ ਅਜਿਹੀ ਹਰਕਤ ਨਹੀਂ ਕਰੇਗੀ। ਇਸ ਤੋਂ ਬਾਅਦ ਲੋਕਾਂ ਦੀ ਸਹਿਮਤੀ ਨਾਲ ਪੁਲਸ ਕਰਮਚਾਰੀਆਂ ਨੇ ਉਕਤ ਭਿਖਾਰਨ ਨੂੰ ਛੱਡ ਦਿੱਤਾ ਅਤੇ ਬੱਚੇ ਦਾ ਚੰਗੀ ਤਰ੍ਹਾਂ ਧਿਆਨ ਰੱਖਣ ਲਈ ਕਿਹਾ।
ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ
ਕੁਝ ਮਹੀਨੇ ਪਹਿਲਾਂ ਵੀ ਭਿਖਾਰਨ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ
ਲੋਕਾਂ ਨੇ ਦੱਸਿਆ ਕਿ ਉਕਤ ਭਿਖਾਰਨ ਨੂੰ ਕੁਝ ਮਹੀਨੇ ਪਹਿਲਾਂ ਵੀ ਅਜਿਹਾ ਕਰਨ ਤੋਂ ਰੋਕਿਆ ਸੀ ਤਾਂ ਉਹ ਪਠਾਨਕੋਟ ਬਾਈਪਾਸ ਵਿਚੋਂ ਗਾਇਬ ਹੋ ਗਈ ਸੀ ਅਤੇ ਦਿਹਾਤੀ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਵਿਚ ਜਾ ਕੇ ਭੀਖ ਮੰਗਣ ਲੱਗੀ ਸੀ ਪਰ ਉਸ ਦੀ ਦੋਬਾਰਾ ਫਿਰ ਅਜਿਹੀ ਗੰਦੀ ਹਰਕਤ ਨੇ ਮਾਂ ਸ਼ਬਦ ਨੂੰ ਬਦਨਾਮ ਕਰ ਦਿੱਤਾ।
ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਫੌਜੀ ਦੀ ਕਾਲ ਰਿਕਾਰਡ ਆਈ ਸਾਹਮਣੇ
NEXT STORY