ਸਾਦਿਕ (ਦੀਪਕ) - ਸਾਦਿਕ ਦੇ ਲਾਗਲੇ ਪਿੰਡ ਘੁੱਦੂਵਾਲਾ ਦੇ ਸਾਬਕਾ ਸਰਪੰਚ ਅਤੇ ਗੁਰੂਦੁਆਰਾ ਕਮੇਟੀ ਜੰਡ ਸਾਹਿਬ ਦੇ ਪ੍ਰਧਾਨ ਸ. ਗੁਰਜੰਟ ਸਿੰਘ ਬਰਾੜ ਦੇ ਘਰ ਪੋਤਰੀ ਦਾ ਜਨਮ ਹੋਇਆ ਹੈ। ਪੋਤਰੀ ਹੋਣ ਦੀ ਖੁਸ਼ੀ ਉਨ੍ਹਾਂ ਨੇ ਪੁੱਤਰਾਂ ਵਾਂਗ ਮਨਾਈ। ਇਸਮ ੌਕੇ ਉਨ੍ਹਾਂ ਨੇ ਪਿੰਡ ਵਾਸੀਆ ਨੂੰ ਲੱਡੂ ਵੰਡੇ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਆਪਣੇ ਘਰ ਵੀ ਦੋ ਬੇਟੀਆਂ ਹਨ, ਜੋ ਉਚੇਰੀ ਵਿੱਦਿਆ ਤੋਂ ਬਾਅਦ ਆਸਟ੍ਰੇਲੀਆ 'ਚ ਪੱਕੇ ਤੌਰ 'ਤੇ ਰਹਿ ਰਹੀਆ ਹਨ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਧੀਆਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਕੁੱਖ 'ਚ ਮਾਰਨ ਦੀ ਬਜਾਏ ਦੁਨੀਆ 'ਚ ਲਿਆ ਕਿ ਬਰਾਬਰੀ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਨਾਲ ਵਿਸ਼ਾਲਦੀਪ ਸਿੰਘ ਬਰਾੜ, ਸੁਖਪਾਲ ਕੌਰ, ਛਿੰਦਰਪਾਲ ਕੌਰ, ਸਵਰਨਜੀਤ ਕੌਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਗੁਰੂਦੁਆਰਾ ਸਾਹਿਬ 'ਚ ਦਾਖਿਲ ਹੋ ਕੇ ਚੋਰੀ ਕਰਨ ਦੀ ਕੀਤੀ ਕੋਸ਼ਿਸ਼
NEXT STORY