ਫਗਵਾੜਾ, (ਜ. ਬ.)- ਫਗਵਾੜਾ ਦੇ ਮਾਨਵ ਨਗਰ ਵਿਚ ਕਾਂਗਰਸੀ ਨੇਤਾ ਦੀ ਧਰਮ ਪਤਨੀ ਦੀ ਘਰ ਵਿਚ ਸ਼ੱਕੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਉਕਤ ਔਰਤ 3 ਬੱਚਿਆਂ ਦੀ ਮਾਂ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਰੀਨਾ ਪਤਨੀ ਹਰੀਸ਼ ਕੁਮਾਰ ਵਾਸੀ ਮਾਨਵ ਨਗਰ ਫਗਵਾੜਾ ਦੇ ਰੂਪ ’ਚ ਹੋਈ ਹੈ। ਬੀਤੇ ਸਮੇਂ ਤੋਂ ਆਪਣੇ ਪਤੀ ਨੂੰ ਛੱਡ ਕੇ ਵੱਖਰੇ ਘਰ ਵਿਚ ਰਹਿ ਰਹੀ ਸੀ।ਮਿਲੇ ਵੇਰਵੇ ਅਨੁਸਾਰ ਜਿਸ ਘਰ ਵਿਚ ਰੀਨਾ ਦੀ ਲਾਸ਼ ਮਿਲੀ ਹੈ ਉਥੋਂ ਬਦਬੂ ਆ ਰਹੀ ਸੀ। ਜਦ ਘਰ ਦੇ ਬੰਦ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਰੀਨਾ ਦੀ ਲਾਸ਼ ਉਥੇ ਲਟਕ ਰਹੀ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਲਾਸ਼ ਦੀ ਹਾਲਤ ਦੇਖ ਕੇ ਅਜਿਹਾ ਲੱਗਦਾ ਸੀ ਕਿ ਇÂਹ ਪੁਰਾਣੀ ਹੋ ਚੁੱਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਅੌਰਤ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ
NEXT STORY