ਮੋਹਾਲੀ, (ਕੁਲਦੀਪ)- ਇਨਸਾਨੀਅਤ ਉਸ ਸਮੇਂ ਸ਼ਰਮਸ਼ਾਰ ਹੁੰਦੀ ਵਿਖਾਈ ਦਿੱਤੀ, ਜਦੋਂ ਇਕ ਭਰਾ ਵਲੋਂ ਆਪਣੀ ਹੀ ਸਕੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਮਾਮਲਾ ਖਰੜ ਦੇ ਅਧੀਨ ਆਉਂਦੇ ਇਕ ਪਿੰਡ ਦਾ ਹੈ। ਇਸ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੀ 9 ਸਾਲਾ ਬੱਚੀ ਆਪਣੇ ਕਲਯੁਗੀ ਭਰਾ ਦੀ ਹੈਵਾਨੀਅਤ ਤੋਂ ਕਾਫ਼ੀ ਪ੍ਰੇਸ਼ਾਨ ਚੱਲ ਰਹੀ ਸੀ। ਸਕੂਲ ਦੀਅਾਂ ਅਧਿਅਾਪਕਾਵਾਂ ਨੇ ਉਸਨੂੰ ਪ੍ਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੇ ਭਰਾ ਦੀ ਕਰਤੂਤ ਦੱਸੀ। ਉਪਰੰਤ ਅਧਿਆਪਕਾ ਨੇ ਇਸ ਸਬੰਧੀ ਸੂਚਨਾ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਦਿੱਤੀ।
ਚਾਈਲਡ ਹੈਲਪਲਾਈਨ ਵਲੋਂ ਬੱਚੀ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਡੀ. ਸੀ. ਕੰਪਲੈਕਸ ਮੋਹਾਲੀ ਸਥਿਤ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਦੇ ਚਾਈਲਡ ਫਰੈਂਡਲੀ ਰੂਮ ਵਿਚ ਲਿਆ ਕੇ ਕਾਊਂਸਲਿੰਗ ਕੀਤੀ ਗਈ ਤੇ ਉਸਦੇ ਬਿਆਨ ਦਰਜ ਕੀਤੇ।
ਜ਼ਿਲਾ ਮਹਿਲਾ ਤੇ ਬਾਲ ਭਲਾਈ ਅਫ਼ਸਰ ਨਵਪ੍ਰੀਤ ਕੌਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੱਚੀ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਉਸਨੂੰ ਖਰੜ ਸਥਿਤ ਸ਼ੈਲਟਰ ਹੋਮ ਵਿਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਗਲੀ ਕਾਰਵਾਈ ਪੁਲਸ ਵਲੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਸੂਚਨਾ ਖਰੜ ਪੁਲਸ ਸਟੇਸ਼ਨ ਵਿਚ ਵੀ ਦਿੱਤੀ ਜਾ ਚੁੱਕੀ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਪੀੜਤ ਬੱਚੀ ਦੇ ਭਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਪੁਲਸ ਸਟੇਸ਼ਨ ਖਰੜ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਕੋਲ ਬੱਚੀ ਦੇ ਭਰਾ ਵਲੋਂ ਉਸ ਨਾਲ ਰੇਪ ਕਰਨ ਦੀ ਸੂਚਨਾ ਆਈ ਹੈ। ਇਸ ਮਾਮਲੇ ਸਬੰਧੀ ਕੇਸ ਦਰਜ ਕਰਨ ਦੀ ਕਾਰਵਾਈ ਬਲੌਂਗੀ ਪੁਲਸ ਸਟੇਸ਼ਨ ਵਿਚ ਤਾਇਨਾਤ ਮਹਿਲਾ ਸਬ-ਇੰਸਪੈਕਟਰ ਮਨਵੀਰ ਕੌਰ ਵਲੋਂ ਕੀਤੀ ਜਾ ਰਹੀ ਹੈ।
ਰੌਸ਼ਨ ਖ਼ਵਾਬਾਂ ਦੀ ਸਿੱਖਿਆ
NEXT STORY