ਲੁਧਿਆਣਾ (ਨਰਿੰਦਰ ਮਹਿੰਦਰੂ)- ਸ਼ਿਵਸੈਨਾ ਹਿੰਦੁਸਤਾਨ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਮਨੀ ਸ਼ੇਰਾ ਦੇ ਦਫਤਰ ਨੇੜੇ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਹਮਲਾ ਉਦੋਂ ਹੋਇਆ ਜਦੋਂ ਕੁਝ ਸਮਾਂ ਪਹਿਲਾਂ ਮਨੀ ਸ਼ੇਰਾ ਸ਼ਿਵਸੈਨਾ ਨੇਤਾ ਅਮਿਤ ਅਰੋੜਾ ਦੇ ਨਾਲ ਆਪਣੇ ਦਫਤਰ ਵਿਚੋਂ ਨਿਕਲੇ ਸਨ। ਫਿਲਹਾਲ ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਦਫਤਰ ਨੇੜੇ ਚੱਲੀ ਹੈ, ਜੋ ਕਿ ਇਕ ਕਾਰ ਦੀ ਛੱਤ 'ਤੇ ਲੱਗੀ। ਤੁਹਾਨੂੰ ਦੱਸ ਦਈਏ ਕਿ ਸ਼ਿਵਸੈਨਾ ਹਿੰਦੁਸਤਾਨ ਦੇ ਨੇਤਾਵਾਂ 'ਤੇ 15 ਦਿਨਾਂ ਅੰਦਰ ਇਹ ਦੂਜਾ ਵੱਡਾ ਹਮਲਾ ਹੈ।
ਭਰਾ ਨੇ ਸਾਢੇ 4 ਸਾਲਾ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY