ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਇਕ ਖੜ੍ਹੇ ਕੈਂਟਰ ਨੂੰ ਬੱਸ ਵੱਲੋਂ ਪਿੱਛੋਂ ਟੱਕਰ ਮਾਰ ਦੇਣ ਕਾਰਨ ਕੈਂਟਰ ਦੇ ਹੈਲਪਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਇਕ ਕੈਂਟਰ ਰਾਏਕੋਟ ਵੱਲੋਂ ਆ ਰਿਹਾ ਸੀ। ਜਦੋਂ ਕੈਂਟਰ ਵਜੀਦਕੇ ਕਲਾਂ ਦੇ ਨੇੜੇ ਪੰਜਾਬ ਢਾਬੇ ਕੋਲ ਪਹੁੰਚਿਆ ਤਾਂ ਧੁੰਦ ਜ਼ਿਆਦਾ ਹੋਣ ਕਾਰਨ ਹੈਲਪਰ ਆਪਣਾ ਕੈਂਟਰ ਸੜਕ ਤੋਂ ਕੱਚੇ ਰਸਤੇ ਲਾਹ ਕੇ ਸ਼ੀਸ਼ਾ ਸਾਫ ਕਰਨ ਲੱਗ ਪਿਆ। ਪਿੱਛੋਂ ਆਉਂਦੀ ਪੀ. ਆਰ. ਟੀ. ਸੀ. ਬਠਿੰਡਾ ਡਿਪੂ ਦੀ ਬੱਸ ਨੇ ਤੇਜ਼ ਰਫਤਾਰ ਨਾਲ ਇਸ 'ਚ ਟੱਕਰ ਮਾਰ ਦਿੱਤੀ, ਜਿਸ ਕਾਰਨ ਕੈਂਟਰ ਦੇ ਹੈਲਪਰ ਸੁਰਜੀਤ ਸਿੰਘ ਪੁੱਤਰ ਮਹਾਰਾਣਾ ਸਿੰਘ ਵਾਸੀ ਫਰਵਾਹੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਚੂੰਘਾ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਡਰਾਈਵਰ ਰੁਪਿੰਦਰ ਸਿੰਘ ਵਾਸੀ ਗੋਨਿਆਣਾ ਮੰਡੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲੇ 'ਚ 99 ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਦੀਆਂ ਅਸਾਮੀਆਂ 'ਚੋਂ 77 ਖਾਲੀ
NEXT STORY