ਹੁਸ਼ਿਆਰਪੁਰ, (ਅਮਰਿੰਦਰ)- ਅਪ੍ਰੈਲ 2015 'ਚ ਸੜਕ ਹਾਦਸੇ 'ਚ ਮੌਤ ਦੇ ਜ਼ਿੰਮੇਵਾਰ ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਦਲਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜਹਾਨਖੇਲਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸੀ. ਜੇ. ਐੱਮ. ਅਮਿਤ ਮਲਹਣ ਦੀ ਅਦਾਲਤ ਨੂੰ 2 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ। ਨਕਦ ਜੁਰਮਾਨਾ ਰਾਸ਼ੀ ਅਦਾਇਗੀ ਨਾ ਕਰਨ 'ਤੇ ਦੋਸ਼ੀ ਬੱਸ ਚਾਲਕ ਨੂੰ 3 ਮਹੀਨੇ ਕੈਦ ਹੋਰ ਕੱਟਣੀ ਹੋਵੇਗੀ।
ਕੀ ਹੈ ਮਾਮਲਾ : ਗੌਰਤਲਬ ਹੈ ਕਿ ਥਾਣਾ ਮਾਡਲ ਟਾਊਨ ਪੁਲਸ ਨੇ 16 ਅਪ੍ਰੈਲ 2015 ਨੂੰ ਲਵ ਸੈਣੀ ਵਾਸੀ ਪ੍ਰੇਮਗੜ੍ਹ ਦੀ ਸ਼ਿਕਾਇਤ 'ਤੇ ਦਲਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜਹਾਨਖੇਲਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਆਪਣੇ ਭਰਾ ਸੁਭਾਸ਼ ਸੈਣੀ ਨਾਲ ਮੋਟਰਸਾਈਕਲ 'ਤੇ ਬੱਸ ਸਟੈਂਡ ਤੋਂ ਪ੍ਰਭਾਤ ਚੌਕ ਵੱਲ ਜਾ ਰਹੇ ਸੀ। ਇਸੇ ਦੌਰਾਨ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿੱਪੂ ਦੇ ਉਕਤ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਉਸ ਦੇ ਭਰਾ ਸੁਭਾਸ਼ ਦੀ ਮੌਤ ਹੋ ਗਈ ਸੀ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਮਾਡਲ ਟਾਊਨ ਪੁਲਸ ਨੇ ਬੱਸ ਚਾਲਕ ਦਲਜੀਤ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜਹਾਨਖੇਲਾਂ ਦੇ ਖਿਲਾਫ਼ ਧਾਰਾ 304ਏ ਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ।
ਭੈਣ 'ਤੇ ਬੁਰੀ ਨਜ਼ਰ ਰੱਖਣ ਦੇ ਸ਼ੱਕ 'ਚ 3 ਨੌਜਵਾਨਾਂ ਡੰਡਿਆਂ ਨਾਲ ਕੀਤਾ ਸੀ ਕਤਲ
NEXT STORY