ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਲਾਪ੍ਰਵਾਹੀ ਨਾਲ ਟੈਂਕਰ ਚਲਾਉਣ ਵਾਲੇ ਇੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਏ.ਐੱਸ.ਆਈ ਲੇਖਾ ਸਿੰਘ ਸਮੇਤ ਪੁਲਸ ਪਾਰਟੀ ਦੇ ਪਤਾਲਪੁਰੀ ਸਾਹਿਬ ਚੌਂਕ ਕੀਰਤਪੁਰ ਸਾਹਿਬ ਮੌਜੂਦ ਸੀ ਤਾਂ ਰੋਪਡ਼ ਸਾਈਡ ਤੋ ਇੱਕ ਟੈਂਕਰ ਆ ਰਿਹਾ ਸੀ ਜਿਸ ਦਾ ਚਾਲਕ ਟੈਂਕਰ ਨੂੰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਸਡ਼ਕ ਵਿੱਚ ਸੱਜੇ ਖੱਬੇ ਨੂੰ ਘੁਮਾਉਂਦਾ ਹੋਇਆ ਰਾਹਗੀਰਾਂ ਦੀ ਜਾਨ ਮਾਲ ਨੂੰ ਖ਼ਤਰੇ ਵਿੱਚ ਪਾ ਰਿਹਾ ਸੀ।
ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਟੈਂਕਰ ਚਾਲਕ ਨਾਕੇ ਉਪਰ ਰੁੱਕੇ ਬਿਨਾਂ ਅੱਗੇ ਲੰਘ ਗਿਆ ਜਿਸ ਨੂੰ ਪੁਲਿਸ ਪਾਰਟੀ ਨੇ ਆਪਣੇ ਵਹੀਕਲ ਤੇ ਸਵਾਰ ਹੋ ਕੇ ਪਿੱਛਾ ਕਰਦੇ ਹੋਏ ਕਰੀਬ 100 ਗੱਜ ਅੱਗੇ ਜਾ ਕੇ ਟੈਂਕਰ ਨੂੰ ਰੋਕਿਆ ਅਤੇ ਉਸਦੇ ਚਾਲਕ ਚਮਨ ਲਾਲ ਪੁੱਤਰ ਚਰਨ ਦਾਸ ਵਾਸੀ ਛੋਟੇਵਾਲ ਥਾਣਾ ਨੰਗਲ ਜ਼ਿਲਾ ਰੂਪਨਗਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਥਿਅਾਰਾਂ ਦੀ ਨੋਕ ’ਤੇ ਢਾਹੀ ਦਰਗਾਹ
NEXT STORY