ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਰਿਸ ਨਾ ਜਾ ਸਕਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ 'ਤੇ ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅਗਲੇ ਮੁਕਾਬਲੇ ਦੇਖਣ ਅਤੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਮੈਂ ਪੈਰਿਸ ਆਉਣਾ ਚਾਹੁੰਦਾ ਸੀ ਪਰ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ, ਮੈਂ ਦਿਲੋਂ ਤੁਹਾਡੇ ਨਾਲ ਹਾਂ। ਸਭ ਨੂੰ ਅਗਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਦਫ਼ਤਰ 'ਚ ਮੁਲਾਜ਼ਮਾਂ ਵਿਚਾਲੇ ਚੱਲੀਆਂ ਤਲਵਾਰਾਂ, ਇਕ ਸੇਵਾਦਾਰ ਦੀ ਮੌਤ
ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨਾਲ ਪਿਛਲੇ 5 ਮੈਚਾਂ ਬਾਰੇ ਗੱਲ ਕੀਤੀ। ਮਾਨ ਨੇ ਕਿਹਾ ਕਿ ਬਹੁਤ ਵਧੀਆ, ਇਕ ਦੋ ਵਾਰ ਅਜਿਹਾ ਹੋਇਆ ਕਿ ਅਭਿਸ਼ੇਕ ਅਤੇ ਤੁਸੀਂ ਗਲਤ ਸਮੇਂ 'ਤੇ ਬਾਹਰ ਬੈਠੇ ਸੀ। ਦੋ ਪੈਨਲਟੀ ਕਾਰਨਰ ਤੁਹਾਡੇ ਬਿਨਾਂ ਲੈਣੇ ਪਏ ਪਰ ਬਹੁਤ ਵਧੀਆ ਗੱਲ ਇਹ ਹੈ ਕਿ 52 ਸਾਲਾਂ ਬਾਅਦ ਜਰਮਨੀ ਨੂੰ ਓਲੰਪਿਕ ਵਿਚ ਹਰਾਇਆ ਹੈ।
ਇਹ ਵੀ ਪੜ੍ਹੋ : ਨਾਕੇ 'ਤੇ ਮਹਿਲਾ ਐੱਸ. ਐੱਚ. ਓ. 'ਤੇ ਦਾਤਰ ਨਾਲ ਹਮਲਾ ਕਰਨ ਦੇ ਮਾਮਲੇ 'ਚ ਨਵਾਂ ਮੋੜ
ਉਨ੍ਹਾਂ ਕਿਹਾ ਕਿ ਮੈਂ ਵੀ ਤੁਹਾਡਾ ਹੌਂਸਲਾ ਵਧਾਉਣ ਆਉਣਾ ਸੀ ਪਰ ਮੈਨੂੰ ਆਉਣ ਨਹੀਂ ਦਿੱਤਾ ਗਿਆ। ਸਿਆਸੀ ਕਲੀਅਰੈਂਸ ਨਹੀਂ ਦਿੱਤੀ। ਅੱਜ ਰਾਤ ਨੂੰ ਆਉਣਾ ਸੀ ਤਾਂ ਜੋ ਕੱਲ੍ਹ ਵਾਲੇ ਕੁਆਰਟਰ ਫਾਈਨਲ ਮੈਚ ਦੇਖ ਸਕਦੇ ਪਰ ਕੇਂਦਰ ਸਰਕਾਰ ਕਹਿੰਦੀ ਹੈ ਨਹੀਂ ਜਾ ਸਕਦੇ। ਲਿਹਾਜ਼ਾ ਮੈਂ ਪਹੁੰਚ ਨਹੀਂ ਸਕਦਾ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਹਾਂ, ਇਕ ਇਕ ਮਿੰਟ ਇਕ ਇਕ ਪਲ ਦੀ ਖੇਡ ਅਸੀਂ ਲਾਈਵ ਦੇਖ ਰਹੇ ਹਾਂ। ਕੱਲ੍ਹ ਵਾਲੇ ਕੁਆਰਟਰ ਫਾਈਨਲ ਮੈਚ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ : ਸਹੇਲੀ ਨੇ ਫਸਾ ਦਿੱਤਾ ਮਾਪਿਆਂ ਦਾ ਨੌਜਵਾਨ ਪੁੱਤ, ਪੁਲਸ ਨੇ ਨਾਕੇ 'ਤੇ ਕੀਤਾ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਰੋਜ਼ਪੁਰ ਪੁਲਸ ਨੇ ਵਿਅਕਤੀ ਨੂੰ 20 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕੀਤਾ ਕਾਬੂ
NEXT STORY