ਤਰਨਤਾਰਨ, (ਆਹਲੂਵਾਲੀਆ)- ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਜ਼ਿਲਾ ਤਰਨਤਾਰਨ ਵੱਲੋਂ ਐੱਸ. ਸੀ./ਐੱਸ. ਟੀ. ਐਕਟ 'ਚ ਕੀਤੀ ਜਾ ਰਹੀ ਛੇੜਛਾੜ ਵਿਰੁੱਧ 2 ਅਪ੍ਰੈਲ ਭਾਰਤ ਬੰਦ ਦੇ ਸੱਦੇ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਕੈਪਟਨ ਸਤਪਾਲ ਸਿੰਘ ਜ਼ਿਲਾ ਪ੍ਰਧਾਨ ਦੀ ਅਗਵਾਈ 'ਚ ਸੌਂਪਿਆ ਗਿਆ।
ਇਸ ਸਬੰਧ 'ਚ ਟਰੱਸਟ ਦੇ ਜਨਰਲ ਸਕੱਤਰ ਮਾ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਫੈਸਲੇ ਦੇ ਵਿਰੋਧ 'ਚ ਸਮੂਹ ਐੱਸ. ਸੀ./ਐੱਸ. ਟੀ. ਸੰਸਥਾਵਾਂ ਅਤੇ ਉਕਤ ਟਰੱਸਟ ਵੱਲੋਂ 2 ਅਪ੍ਰੈਲ ਨੂੰ ਭਾਰਤ ਬੰਦ ਕਰਵਾਉਣ ਸਬੰਧੀ ਜੋ ਸੱਦਾ ਦਿੱਤਾ ਗਿਆ ਹੈ, ਉਹ ਸ਼ਾਂਤੀਪੂਰਵਕ ਤੇ ਹਿੰਸਾ ਰਹਿਤ ਹੋਵੇਗਾ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ, ਕੈਪਟਨ ਦਲਬੀਰ ਸਿੰਘ, ਅਹੁਦੇਦਾਰ ਮੈਂਬਰ ਮੁਖਤਾਰ ਸਿੰਘ ਗੋਇੰਦਵਾਲ ਸਾਹਿਬ, ਕਸ਼ਮੀਰ ਸਿੰਘ, ਹਰਭਜਨ ਸਿੰਘ, ਪ੍ਰਗਟ ਸਿੰਘ, ਸੂਬੇਦਾਰ ਸੁੱਚਾ ਸਿੰਘ, ਜੋਗਾ ਸਿੰਘ ਚੀਮਾ, ਕੁਲਦੀਪ ਸਿੰਘ ਖਡੂਰ ਸਾਹਿਬ, ਖਜ਼ਾਨ ਸਿੰਘ, ਜੋਗਾ ਸਿੰਘ ਐਮਾਂ, ਅਵਤਾਰ ਸਿੰਘ ਖਡੂਰ ਸਾਹਿਬ, ਮੱਖਣ ਸਿੰਘ ਤੇ ਹੀਰਾ ਸਿੰਘ ਆਦਿ ਹਾਜ਼ਰ ਸਨ।
ਸਰਫ 0.13 ਫੀਸਦੀ ਰਕਬੇ ਨੂੰ ਝੋਨੇ ਹੇਠੋਂ ਕੱਢਣ ਦੀ ਯੋਜਨਾ ਪੇਸ਼ ਕਰ ਸਕੇ ਵਿੱਤ ਮੰਤਰੀ
NEXT STORY