ਜਲੰਧਰ, (ਬੁਲੰਦ)- ਅਕਾਲੀ ਸਰਕਾਰ ਦੇ ਸਮੇਂ ਸ਼ੁਰੂ ਹੋਈ ਸੇਵਾ ਦੇ ਅਧਿਕਾਰ ਨੂੰ ਸ਼ਾਇਦ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲਸ ਨੇ ਭੁੱਲਾ ਦਿੱਤਾ ਹੈ ਇਹ ਹੀ ਕਾਰਨ ਹੈ ਕਿ ਲੋਕਾਂ ਦੇ ਕੰਮ ਸੇਵਾ ਦੇ ਅਧਿਕਾਰ ਦੇ ਤਹਿਤ ਮਿੱਥੇ ਸਮੇਂ 'ਤੇ ਨਹੀਂ ਹੋ ਰਹੇ ਹਨ।
ਇਸ ਤਰ੍ਹਾਂ ਦੇ ਇਕ ਕੰਮ ਲਈ ਵਾਰਡ ਨੰਬਰ 21 ਦੇ ਕੌਂਸਲਰ ਪਤੀ ਮਨਮੋਹਨ ਸਿੰਘ ਕੁਝ ਲੋਕਾਂ ਦੇ ਨਾਲ ਅੱਜ ਏ. ਡੀ. ਸੀ. ਪੀ. ਸਿਟੀ-2 ਡੀ. ਸੂਡਰਵਿਜੀ ਨੂੰ ਮਿਲਣ ਲਈ ਉਨ੍ਹਾਂ ਦੇ ਆਫਿਸ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਮੋਹਨ ਸਿੰਘ ਅਤੇ ਉਨ੍ਹਾਂ ਦੇ ਨਾਲ ਆਏ ਐੱਨ. ਆਰ. ਆਈ. ਕੇ. ਐੱਸ. ਢਿੱਲੋਂ ਤੇ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਜਰਨੈਲ ਸਿੰਘ ਦੀ ਕਾਰ ਛੋਟੀ ਬਾਰਾਦਰੀ ਤੋਂ ਚੋਰੀ ਹੋ ਗਈ ਸੀ, ਜਿਸ ਦੀ ਐੱਫ. ਆਈ. ਆਰ ਨੰਬਰ 238 ਪੁਲਸ ਸਟੇਸ਼ਨ ਨੰਬਰ 7 'ਚ ਦਰਜ ਕਰਵਾਈ ਗਈ ਸੀ। ਪੁਲਸ ਨੂੰ ਕਾਰ ਨਹੀਂ ਮਿਲ ਸਕੀ ਇਸ ਲਈ ਇਸ ਦੀ ਅਨਟ੍ਰੇਸਿੰਗ ਰਿਪੋਰਟ ਅਪਲਾਈ ਕੀਤੀ ਗਈ ਸੀ ਤਾਂ ਜੋ ਬੀਮਾ ਕੰਪਨੀ ਤੋਂ ਕਲੇਮ ਅਪਲਾਈ ਕੀਤਾ ਜਾ ਸਕੇ ਪਰ ਕਾਨੂੰਨ ਤਹਿਤ ਅਨਟ੍ਰੇਸਿੰਗ ਰਿਪੋਰਟ 45 ਦਿਨਾਂ ਵਿਚ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ ਅੱਜ 90 ਦਿਨਾਂ ਬਾਅਦ ਵੀ ਨਹੀਂ ਮਿਲ ਪਾ ਰਹੀ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ 'ਤੇ ਜਨਤਾ ਦਾ ਸ਼ੋਸ਼ਣ ਹੈ। ਮਨਮੋਹਨ ਸਿੰਘ ਨੇ ਦੱਸਿਆ ਕਿ ਕੌਂਸਲਰ ਪਤੀ ਹੋਣ ਦੇ ਨਾਤੇ ਉਹ ਇਸ ਕੰਮ ਲਈ 7 ਚੱਕਰ ਕਮਿਸ਼ਨਰ ਦਫ਼ਤਰ ਦੇ ਲਾ ਚੁੱਕੇ ਹਨ।
ਅਲੀ ਮੁਹੱਲੇ 'ਚ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪੁਲਸ : ਦਵਿੰਦਰ
NEXT STORY