ਖਡੂਰ ਸਾਹਿਬ, (ਕੁਲਾਰ)- ਪੰਜਾਬ ਵਾਸੀਆਂ ਨੇ ਕਾਂਗਰਸ ਵੱਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਦੇ ਬਹਿਕਾਵੇ ਵਿਚ ਆ ਕੇ ਸਰਕਾਰ ਤਾਂ ਕਾਂਗਰਸ ਦੀ ਬਣਾ ਦਿੱਤੀ ਪਰ ਹੁਣ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਅਤੇ ਨੌਜਵਾਨਾਂ ਨੂੰ ਨੌਕਰੀ ਅਤੇ ਮੋਬਾਇਲ ਨਾ ਦੇਣ ਕਰ ਕੇ ਨੌਜਵਾਨ ਆਪਣੇ-ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੀਤਾ।
ਬ੍ਰਹਮਪੁਰਾ ਨੇ ਕਿਹਾ ਕਿ ਪ੍ਰਧਾਨ ਮੋਦੀ ਵੱਲੋਂ ਜੇਕਰ 2018 ਵਿਚ ਲੋਕਸਭਾ ਤੇ ਵਿਧਾਨਸਭਾ ਦੀਆਂ ਇਕੱਠੀਆਂ ਚੋਣਾਂ ਕਰਵਾ ਦਿੱਤੀਆਂ ਤਾਂ ਕਾਂਗਰਸ ਨੂੰ ਭੱਜਦੀ ਨੂੰ ਰਾਹ ਨਹੀਂ ਲੱਭਣਾ ਅਤੇ ਅਕਾਲੀ ਦਲ ਦੀ ਫਿਰ ਸਰਕਾਰ ਆਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਵਾਲੀਆਂ ਸਹੂਲਤਾਂ ਦੇ ਨਾਲ-ਨਾਲ ਹੋਰ ਕਈ ਸਹੂਲਤਾਂ ਦੇ ਕੇ ਮਾਲਾਮਾਲ ਕਰੇਗੀ। ਇਸ ਮੌਕੇ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਲਾਡੀ, ਨਛੱਤਰ ਸਿੰਘ ਖਹਿਰਾ, ਸਰਪੰਚ ਭੁਪਿੰਦਰ ਸਿੰਘ ਫਤਿਆਬਾਦ, ਜਥੇਬੰਧਕ ਸਕੱਤਰ ਸਰਬਜੀਤ ਸਿੰਘ ਠੇਕੇਦਾਰ, ਜਥੇਦਾਰ ਮੇਘ ਸਿੰਘ ਪ੍ਰੈੱਸ ਸਕੱਤਰ, ਜਗਜੀਤ ਸਿੰਘ ਵਸੀਕਾ ਨਵੀਸ, ਸਰੂਪ ਸਿੰਘ, ਭੁਪਿੰਦਰ ਸਿੰਘ ਸਰਪੰਚ ਕੰਗ ਖੁਰਦ ਤੇ ਦਵਿੰਦਰ ਸਿੰਘ ਸਰਪੰਚ ਮਾਲਚੱਕ ਆਦਿ ਹਾਜ਼ਰ ਸਨ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਥੱਲੇ ਆ ਕੇ ਕੀਤੀ ਆਤਮਹੱਤਿਆ
NEXT STORY