ਮੋਗਾ (ਗੋਪੀ ਰਾਊਕੇ) : ਮੋਗਾ ਦੇ ਪਿੰਡ ਕੋਕਰੀ ਵਹਿਣੀਵਾਲ ਦੇ ਮੱਧਵਰਗੀ ਕਿਸਾਨ ਹਰਪ੍ਰੀਤ ਸਿੰਘ ਦੀ ਧੀ ਕਮਲਦੀਪ ਕੌਰ ਸਿੱਧੂ ਪੀ. ਸੀ. ਐੱਸ. ਦਾ ਟੈਸਟ ਪਾਸ ਕਰ ਕੇ ਜੱਜ ਬਣੀ ਹੈ। ਅੱਜ ਜੱਜ ਬਣਨ ਤੋਂ ਬਾਅਦ ਪਹਿਲੀ ਵਾਰ ਜੱਦੀ ਪਿੰਡ ਕੋਕਰੀ ਵਹਿਣੀਵਾਲ ਪੁੱਜਣ ’ਤੇ ਕਮਲਦੀਪ ਕੌਰ ਦਾ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਮੈਟ੍ਰਿਕ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮੱਦੋਕੇ 12ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਲਾਅ ਦੀ ਡਿਗਰੀ ਰਿਜਨਲ ਸੈਂਟਰ ਪੰਜਾਬ ਯੂਨੀਵਰਸਿਟੀ ਲੁਧਿਆਣਾ ਤੋਂ ਪਾਸ ਕੀਤਾ। 2020 ਵਿਚ ਪੇਪਰ ਦਿੱਤਾ, 23 ਅੰਕ ਹਾਸਲ ਕਰਕੇ 10 ਅਕਤੂਬਰ ਨੂੰ ਜੱਜ ਬਣ ਗਈ। ਜੱਜ ਬਣਨ ਤੋਂ ਬਾਅਦ ਅੱਜ ਕਮਲਦੀਪ ਕੌਰ ਦਾ ਪਿੰਡ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮਾਗਮ ਵਿਚ ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੱਜ ਬਣੀ ਕਮਲਦੀਪ ਕੌਰ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਵੱਡੀ ਕਾਰਵਾਈ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜਿਆ ਨੋਟਿਸ
ਇਸ ਮੌਕੇ ਕਮਲਦੀਪ ਕੌਰ ਸਿੱਧੂ ਨੇ ਕਿਹਾ ਕਿ ਇਨਸਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੋ ਇਨਸਾਨ ਸਖਤ ਮਿਹਨਤ ਕਰਦੇ ਹਨ, ਆਖਿਰ ਉਨ੍ਹਾਂ ਨੂੰ ਅਸਲ ਮੰਜ਼ਿਲ ਮਿਲ ਹੀ ਜਾਂਦੀ ਹੈ। ਇਸ ਮੌਕੇ ਕਮਲਦੀਪ ਨੇ ਕਿਹਾ ਕਿ ਮੇਰੀ ਕਾਮਯਾਬੀ ਦੇ ਪਿੱਛੇ ਸਭ ਤੋਂ ਵੱਡਾ ਹੱਥ ਮੇਰੇ ਵਾਹਿਗੁਰੂ ਦਾ ਅਤੇ ਉਸ ਤੋਂ ਬਾਅਦ ਮੇਰੇ ਮਾਤਾ-ਪਿਤਾ ਦਾ ਅਤੇ ਦਾਦਾ ਦਾਦੀ ਦਾ ਹੈ, ਜਿਨ੍ਹਾਂ ਨੇ ਖੇਤਾਂ ਵਿਚ ਮਿੱਟੀ ’ਚ ਮਿੱਟੀ ਹੋ ਕੇ ਮੇਰੀ ਪੜ੍ਹਾਈ ਨੂੰ ਸਫ਼ਲ ਬਣਾਉਣ ਲਈ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।
ਇਹ ਵੀ ਪੜ੍ਹੋ : ਤਰਨਤਾਰਨ ਗੁਰਜੰਟ ਕਤਲ ਕਾਂਡ ਦੇ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਫਿਰ ਪੰਜਾਬ ਨੂੰ ਦਹਿਲਾਉਣ ਦੀ ਸੀ ਤਿਆਰੀ
ਜੱਜ ਬਣੀ ਕਮਲਦੀਪ ਕੌਰ ਸਿੱਧੂ ਨੂੰ ਆਸ਼ੀਰਵਾਦ ਦੇਣ ਲਈ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਕਮਲਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਇਸ ਧੀ ਨੇ ਮੇਰੇ ਹਲਕੇ ਧਰਮਕੋਟ ਦਾ ਨਾਂ ਸੁਨਹਿਰੀ ਪੰਨਿਆਂ ਵਿਚ ਚਮਕਾਇਆ ਹੈ। ਇਸ ਮੌਕੇ ਰਾਬਿੰਦਰ ਸਿੰਘ ਬਿੰਦਾ ਬਹਿਣੀਵਾਲ, ਡਾ. ਕੁਲਦੀਪ ਸਿੰਘ ਬੁੱਟਰ, ਹਰਵਿੰਦਰ ਸਿੰਘ, ਜਥੇਦਾਰ ਗੁਰਦਿਆਲ ਸਿੰਘ, ਜਥੇਦਾਰ ਗੁਰਦਿਆਲ ਸਿੰਘ ਖਜ਼ਾਨਚੀ, ਕਰਨੈਲ ਸਿੰਘ ਸੰਧੂ, ਸਰਵਣ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅੰਮ੍ਰਿਤਪਾਲ ਸਿੰਘ ਦੀ ਵੱਡੀ ਕਾਰਵਾਈ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜਿਆ ਨੋਟਿਸ
NEXT STORY