ਨਵੀਂ ਦਿੱਲੀ — ਦੁਨੀਆਂ ਭਰ ਦੇ ਬੱਚਿਆਂ ਲਈ ਜਾਨ ਦਾ ਖਤਰਾ ਬਣ ਚੁੱਕੀ ਆਨਲਾਈਨ ਗੇਮ 'ਬਲੂ ਵ੍ਹੇਲ' ਗੇਮ ਦੇ ਚੁੰਗਲ 'ਚ ਫਸ ਕੇ ਇਕ ਹੋਰ ਬੱਚੇ ਦੀ ਜਾਨ ਚਲੀ ਗਈ ਹੈ। ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ 10ਵੀਂ ਦੇ ਇਕ ਵਿਦਿਆਰਥੀ ਨੇ ਗੇਮ ਖੇਡਦੇ ਹੋਏ ਸੁਸਾਈਡ ਕਰ ਲਿਆ। ਦਰਅਸਲ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲੇ ਦੇ ਆਨੰਦਪੁਰ 'ਚ ਅੰਕਨ ਡੇ ਨੇ ਗੇਮ ਖੇਡਦੇ ਹੋਏ ਬਾਥਰੂਮ 'ਚ ਬੰਦ ਹੋ ਕੇ ਪਲਾਸਟਿਕ ਬੈਗ ਨਾਲ ਆਪਣੇ ਸਿਰ ਨੂੰ ਢੱਕ ਲਿਆ ਅਤੇ ਫਿਰ ਨਾਇਲੋਨ ਦੀ ਰੱਸੀ ਦੇ ਨਾਲ ਬੰਨ੍ਹ ਲਿਆ, ਸਾਹ ਘੁੱਟਣ ਕਾਰਨ ਬੱਚੇ ਦੀ ਮੌਤ ਹੋ ਗਈ।
ਦੂਸਰੀ ਘਟਨਾ ਦੇਹਰਾਦੂਨ ਦੀ ਹੈ ਜਿਥੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਇਸੇ ਤਰ੍ਹਾਂ ਦੀ ਹਰਕਤ ਕਰਦੇ ਹੋਏ ਸਕੂਲ ਵਾਲਿਆਂ ਨੇ ਰੋਕ ਲਿਆ। ਇਨ੍ਹਾਂ ਦੋਵਾਂ ਬੱਚਿਆਂ ਨੇ ਆਨਲਾਈਨ ਗੇਮ 'ਬਲੂ ਵ੍ਹੇਲ' ਚੈਲੇਂਜ ਖੇਡਦੇ ਹੋਏ ਖੇਡ ਦੇ ਆਖਰੀ 50ਵੇਂ ਦਿਨ ਇਸ ਤਰ੍ਹਾਂ ਦੀ ਹਰਕਤ ਕੀਤੀ।
ਮ੍ਰਿਤਕ ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਜਦੋਂ ਅੰਕਨ ਸਕੂਲ ਤੋਂ ਆਇਆ ਤਾਂ ਕੰਪਿਊਟਰ ਦੇ ਕੋਲ ਬੈਠ ਗਿਆ। ਮਾਂ ਨੇ ਭੋਜਨ ਲਈ ਬੁਲਾਇਆ ਤਾਂ ਉਸਨੇ ਕਿਹਾ ਕਿ ਪਹਿਲਾਂ ਨਹਾ ਕੇ ਆਉਂਦਾ ਹਾਂ, ਫਿਰ ਖਾਣਾ ਖਾਊਗਾਂ। ਅੰਕਨ ਬਹੁਤ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਇਆ ਤਾਂ ਬਾਥਰੂਮ ਦਾ ਦਰਵਾਜ਼ਾ ਤੋੜ ਦਿੱਤਾ ਗਿਆ। ਅੰਕਨ ਬਾਥਰੂਮ 'ਚ ਫਰਸ਼ 'ਤੇ ਪਿਆ ਸੀ। ਉਸਨੂੰ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਅੰਕਨ ਦੇ ਦੋਸਤਾਂ ਨੇ ਦੱਸਿਆ ਕਿ ਉਹ 'ਬਲੂ ਵੇਲ੍ਹ' ਗੇਮ ਖੇਡਦਾ ਸੀ।
ਦੂਸਰੀ ਘਟਨਾ ਦੇਹਰਾਦੂਨ ਦੀ ਹੈ। ਜਿਥੇ ਸਕੂਲ ਵਾਲਿਆਂ ਦੀ ਸਮਝਦਾਰੀ ਨਾਲ ਸਕੂਲ ਦੇ ਬੱਚੇ ਦੀ ਜਾਨ ਬੱਚ ਗਈ। ਸਕੂਲ ਦੇ ਅਧਿਆਪਕਾਂ ਨੇ ਸਮਾਂ ਰਹਿੰਦੇ ਬੱਚੇ ਦੀ ਅਸਾਥਾਰਨ ਹਰਕਤ ਨੂੰ ਦੇਖ ਲਿਆ। ਉਹ ਖੇਡ ਦੇ ਸਮੇਂ ਕਿਨਾਰੇ 'ਤੇ ਉਦਾਸ ਹੋ ਕੇ ਖੜ੍ਹਾ ਸੀ। ਇਸ ਤੋਂ ਬਾਅਦ ਪਿੰ੍ਰਸੀਪਲ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਆਨਲਾਈਨ ਗੇਮ ਬਲੂ-ਵੇਲ੍ਹ ਚੈਲੰਜ ਖੇਡ ਰਿਹਾ ਸੀ ਅਤੇ ਖੇਡ ਦੇ ਆਖਰੀ ਪੜਾਅ 'ਚ ਸੀ।
ਪਤੀ ਨੂੰ ਅਗਵਾ ਕਰਕੇ ਮੰਗੀ 3 ਲੱਖ ਰੁਪਏ ਦੀ ਫਿਰੋਤੀ, ਨਾ ਦੇਣ 'ਤੇ ਦਿੱਤੀ ਜਾਨੋ ਮਾਰਨ ਦੀ ਧਮਕੀ
NEXT STORY