ਬਟਾਲਾ,(ਸੈਂਡੀ)- ਸਥਾਨਕ ਜਲੰਧਰ ਰੋਡ 'ਤੇ ਇਕ ਤੇਜ਼ ਰਫਤਾਰ ਮਾਰੂਤੇ ਦੀ ਲਪੇਟ 'ਚ ਆਉਣ ਨਾਲ ਡੇਢ ਮਹੀਨੇ ਦੇ ਬੱਚੇ ਦੀ ਮੌਤ ਅਤੇ ਉਸ ਦੇ ਪਿਤਾ ਅਤੇ ਦਾਦੀ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦਿਆਂ ਬੱਚੇ ਦੇ ਪਿਤਾ ਸੁਰੇਸ਼ ਕੁਮਾਰ ਪੁੱਤਰ ਪ੍ਰਦੀਪ ਚੰਦ ਵਾਸੀ ਜੰਮੂ ਨੇ ਦੱਸਿਆ ਕਿ ''ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੱਚੇ ਨੂੰ ਲੈ ਕੇ ਮੱਥਾ ਟੇਕਣ ਆਇਆ ਸੀ। ਬੱਸ ਸਟੈਂਡ ਤੋਂ ਰਿਕਸ਼ਾ 'ਤੇ ਬੈਠ ਕੇ ਮੈਂ ਅਤੇ ਮੇਰੀ ਮਾਂ ਦਰਸ਼ਨਾ ਦੇਵੀ ਜਾ ਰਹੇ ਸੀ ਤਾਂ ਜਲੰਧਰ ਰੋਡ 'ਤੇ ਤੇਜ਼ ਰਫਤਾਰ ਮਾਰੂਤੇ ਨੇ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਸੀਂ ਪੂਰੀ ਤਰ੍ਹਾਂ ਜ਼ਖਮੀ ਹੋ ਗਏ। ਇਸੇ ਦੌਰਾਨ ਮੇਰੇ ਡੇਢ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।'' ਮਾਰੂਤੇ ਦੇ ਡਰਾਈਵਰ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।
ਨਸ਼ਿਆਂ, ਪਤਿਤਪੁਣੇ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਵਿੱਢਣ ਦਾ ਦਿੱਤਾ ਸੱਦਾ
NEXT STORY