ਬਰਨਾਲਾ/ਭਦੌੜ, (ਵਿਵੇਕ ਸਿੰਧਵਾਨੀ, ਰਵੀ, ਰਾਕੇਸ਼)— ਬੀਤੀ ਰਾਤ ਪਿੰਡ ਤਲਵੰਡੀ ਤੋਂ ਸੈਦੋਕੇ ਵਾਲੀ ਸੜਕ 'ਤੇ ਇਕ ਮੋਟਰਸਾਈਕਲ ਸਵਾਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਗਈ। ਥਾਣਾ ਭਦੌੜ ਦੇ ਸਹਾਇਕ ਮੁਨਸ਼ੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਖਦੇਵ ਸਿੰਘ (28) ਪੁੱਤਰ ਅਮਰ ਸਿੰਘ ਵਾਸੀ ਪਿੰਡ ਸੈਦੋਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਮੱਝੂਕੇ ਤੋਂ ਵਾਇਆ ਤਲਵੰਡੀ ਹੋ ਕੇ ਆਪਣੇ ਪਿੰਡ ਸੈਦੋਕੇ ( ਮੋਗਾ) ਵਿਖੇ ਜਾ ਰਿਹਾ ਸੀ ਕਿ ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨਾਲ ਉਸ ਦੀ ਟੱਕਰ ਹੋ ਗਈ। ਜ਼ਖਮੀ ਹਾਲਤ 'ਚ ਉਸ ਨੂੰ 108 ਨੰ. ਐਂਬੂਲੈਂਸ ਦੇ ਈ.ਐੱਮ.ਟੀ. ਜਸਵੰਤ ਸਿੰਘ ਅਤੇ ਪਲਵਿੰਦਰ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਮ੍ਰਿਤਕ ਸੁਖਦੇਵ ਸਿੰਘ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਥਾਣਾ ਭਦੌੜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਸਿਵਲ ਹਸਪਤਾਲ 'ਚ ਔਰਤਾਂ ਤੇ ਮਹਿਲਾ ਸਟਾਫ ਨਾਲ ਛੇੜ-ਛਾੜ ਦੇ ਮਾਮਲੇ 'ਚ 1 ਕਾਬੂ
NEXT STORY