ਅੰਮ੍ਰਿਤਸਰ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ ਹੈ। ਪੁਲਸ ਵਲੋਂ ਇਸ ਕਾਰਵਾਈ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਅੰਜਾਮ ਦਿੱਤਾ ਗਿਆ। ਲਗਭਗ ਛੇ ਘੰਟੇ ਚੱਲੇ ਆਪਰੇਸ਼ਨ ਦੌਰਾਨ ਪੁਲਸ ਨੇ ਦੋਵੇਂ ਸ਼ਾਰਪ ਸ਼ੂਟਰਾਂ ਨੂੰ ਢੇਰ ਕਰ ਦਿੱਤਾ। ਇਸ ਕਾਰਵਾਈ ਦੌਰਾਨ ਪੁਲਸ ਦੇ ਤਿੰਨ ਜਵਾਨ ਅਤੇ ਇਕ ਪੱਤਰਕਾਰ ਵੀ ਜ਼ਖਮੀ ਹੋਇਆ ਹੈ।
ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਐਨਕਾਊਂਟਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿਚ ਇਕ ਸ਼ੂਟਰ ਮ੍ਰਿਤਕ ਹਾਲਤ ’ਚ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਕੋਲ ਇਕ ਏ. ਕੇ. 47 ਵੀ ਪਈ ਹੈ। ਜਿਸ ਨਾਲ ਹੋਈ ਲਗਾਤਾਰ ਪੁਲਸ ’ਤੇ ਫਾਇਰਿੰਗ ਕਰ ਰਿਹਾ ਸੀ। ਇਸ ਤੋਂ ਇਲਾਵਾ ਗੈਂਗਸਟਰ ਕੋਲ ਇਕ ਕਾਲੇ ਰੰਗ ਦਾ ਬੈਗ ਵੀ ਪਿਆ ਨਜ਼ਰ ਆ ਰਿਹਾ ਹੈ। ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਬੈਗ ਵਿਚ ਹੋਰ ਵੀ ਮਾਰੂ ਹਥਿਆਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ, ਬਰਾਮਦ ਹੋਈ ਏ. ਕੇ. 47
ਕੀ ਕਿਹਾ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਚੀਫ ਨੇ
ਗੈਂਗਸਟਰਾਂ ਖ਼ਿਲਾਫ਼ ਆਪਰੇਸ਼ਨ ਖ਼ਤਮ ਕਰਨ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਚੀਫ ਪ੍ਰਬੋਧ ਬਾਨ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਸ਼ਾਰਪ ਸ਼ੂਟਰਾਂ ਦਾ ਪਿੱਛੇ ਕਰ ਰਹੇ ਸਨ। ਉਨ੍ਹਾਂ ਨੂੰ ਹੁਣ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਘੇਰਾ ਪਾ ਲਿਆ। ਉਨ੍ਹਾਂ ਕਿਹਾ ਕਿ ਕਈ ਵਾਰ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਹ ਲਗਾਤਾਰ ਪੁਲਸ ’ਤੇ ਗੋਲੀਬਾਰੀ ਕਰ ਰਹੇ ਸਨ। ਜਿਸ ਦੀ ਜਵਾਬੀ ਕਾਰਵਾਈ ਵਿਚ ਮਾਰੇ ਗਏ ਹਨ। ਪੁਲਸ ਨੂੰ ਮੌਕੇ ’ਤੇ ਏ ਕੇ. 47, ਅਤੇ ਇਕ ਬੈਗ ਮਿਲਿਆ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੁਲਸ ਦਾ ਐਨਕਾਊਂਟਰ, ਇਕ ਪੱਤਰਕਾਰ ਦੇ ਲੱਗੀ ਗੋਲ਼ੀ
ਐਨਕਾਊਂਟਰ ਦੌਰਾਨ ਦੋ ਕਿਲੋਮੀਟਰ ਦਾ ਇਲਾਕਾ ਕੀਤਾ ਸੀਲ
ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਸ ਨੇ 2 ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ ਸੀ। ਪੁਲਸ ਦੇ ਬੈਸਟ ਸ਼ੂਟਰਾਂ ਅਤੇ ਕਵਿੱਕ ਰੀਐਕਸ਼ਨ ਟੀਮ ਵੀ ਮੌਕੇ ’ਤੇ ਬੁਲਾਈ ਗਈ, ਜਿਨ੍ਹਾਂ ਨੇ ਦੋਵੇਂ ਗੈਂਗਸਟਰਾਂ ਨੂੰ ਧੂੜ ਚਖਾ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ
NEXT STORY