ਮਮਦੋਟ (ਸ਼ਰਮਾ) - ਪੰਜਾਬ 'ਚ ਅੱਜ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ, ਜੋਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਉਥੇ ਹੀ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨ ਦੇ ਰੁਝਾਨ ਵਿਚ ਜ਼ਿਆਦਾ ਗਰਮੀ ਦੇ ਚੱਲਦਿਆ ਕਮੀ ਦਿਖਾਈ ਦਿੱਤੀ। ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਪੱਤਰਕਾਰਾਂ ਵੱਲੋਂ ਜਾ ਕੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ, ਮਮਦੋਟ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੱਗੇ ਪੋਲਿੰਗ ਬੂਥਾਂ ਦੇ ਦੌਰੇ ਦੌਰਾਨ ਪ੍ਰੋਜਾਇਡਿੰਗ ਅਫ਼ਸਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵੋਟਰਾਂ ਵੱਲੋਂ ਵੋਟਿੰਗ ਕਰਨ ਦੀ ਰਫ਼ਤਾਰ ਢਿੱਲੀ ਦਿਖਾਈ ਦਿੱਤੀ। ਇਸ ਵਾਰ ਵੱਖ-ਵੱਖ ਪਿੰਡਾਂ ਵਿਚ ਬਣੇ ਪੋਲਿੰਗ ਬੂਥਾਂ 'ਤੇ ਇਹ ਗੱਲ ਵੇਖਣ ਨੂੰ ਮਿਲੀ ਕਿ ਵੋਟਰ ਆਪਣਾ ਵੋਟ ਕਿਸ ਪਾਰਟੀ ਨੂੰ ਪਾ ਰਹੇ ਹਨ ਦਾ ਭੇਦ ਗੁੱਝਾ ਰੱਖਦਾ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024 : EVM ਮਸ਼ੀਨਾ ਤੇ ਚੋਣ ਸਮੱਗਰੀ ਲੈ ਕੇ ਸਟਾਫ਼ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ
ਖ਼ਬਰ ਲਿਖੇ ਜਾਣ ਤੱਕ ਇਲਾਕੇ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖ਼ਬਰ ਸਾਹਮਣੇ ਨਹੀਂ ਆਈ। ਗਰਮੀ ਦੇ ਚੱਲਦਿਆਂ ਵੋਟਰਾਂ ਦੀ ਸਹੂਲਤ ਲਈ ਛਾਂ ਦਾ ਪ੍ਰਬੰਧ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਪ੍ਰਬੰਧ ਹਰ ਪੋਲਿੰਗ ਬੂਥ 'ਤੇ ਵੇਖਣ ਨੂੰ ਮਿਲਿਆ। ਪੱਤਰਕਾਰਾਂ ਦੀ ਟੀਮ ਵੱਲੋ ਮਮਦੋਟ ਦੇ ਪੋਲਿੰਗ ਬੂਥ ਨੰਬਰ 18,19,20,21 ਤੋ ਇਲਾਵਾ ਮਮਦੋਟ ਹਿਠਾੜ , ਹਜਾਰਾ ਸਿੰਘ ਵਾਲਾ, ਪੀਰ ਖਾਂ ਸ਼ੇਖ ਦੇ ਦੌਰੇ ਦੌਰਾਨ ਵੇਖਿਆ ਗਿਆ ਕਿ ਕਿਸੇ ਵੀ ਤਰ੍ਹਾਂ ਦੀਆਂ ਵੋਟਰਾਂ ਦੀਆਂ ਲੰਬੀਆਂ ਲਾਇਨਾ ਵੇਖਣ ਨੂੰ ਨਹੀ ਮਿਲੀਆਂ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਅਨੰਦਪੁਰ ਸਾਹਿਬ 'ਚ 3 ਵਜੇ ਤੱਕ 47.14 ਫ਼ੀਸਦੀ ਵੋਟ ਹੋਈ ਪੋਲ, ਅੱਤ ਦੀ ਗਰਮੀ ਦੌਰਾਨ ਵੋਟਰਾਂ 'ਚ ਦਿਸਿਆ ਉਤਸ਼ਾਹ
ਜਦੋਂਕਿ ਇਸ ਲੋਕ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਭਾਰਤੀ ਜਨਤਾ ਪਾਰਟੀ ਦੇ ਰਾਣਾ ਗੁਰਮੀਤ ਸਿੰਘ ਸੋਢੀ, ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਅਤੇ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਘੁਬਾਇਆ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਵਿਚ ਚਿਕੌਣੀ ਟੱਕਰ ਵੇਖਣ ਨੂੰ ਮਿਲਦੀ ਹੈ, ਬਾਕੀ 4 ਜੂਨ ਨੂੰ ਹੀ ਵੋਟਰਾਂ ਦਾ ਪਤਾ ਲੱਗੇਗਾ ਕਿ ਕਿਸ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦਾ ਐੱਮ. ਪੀ. ਬਣਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਦਮਪੁਰ ਦੇ ਪਿੰਡ ਵਡਾਲਾ ਵਿਖੇ ਝਗੜੇ ਸਬੰਧੀ 4 ਵਿਰੁੱਧ ਪਰਚਾ ਦਰਜ, ਪੋਲਿੰਗ 'ਤੇ ਨਹੀਂ ਹੋਇਆ ਅਸਰ
NEXT STORY