ਬਟਾਲਾ, (ਸੈਂਡੀ)- ਪਿੰਡ ਧੌਲਪੁਰ ਵਿਖੇ ਕਿਸਾਨਾਂ ਤੇ ਦੋਧੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸਾਬਕਾ ਸਰਪੰਚ ਅਵਤਾਰ ਸਿੰਘ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਤੋਂ ਦੁਖੀ ਹੋ ਕਿ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹੁਣ ਸਰਕਾਰ ਨੇ ਦੁੱਧ ਦੀਆਂ ਕੀਮਤਾਂ ਘਟਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਪਾਉਣ ਵਾਲੀ ਫੀਡ ਦੇ ਰੇਟ 'ਚ ਬਹੁਤ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਤੇ ਦੋਧੀਆਂ 'ਚ ਸਰਕਾਰ ਖਿਲਾਫ਼ ਰੋਸ ਹੈ।
ਉਨ੍ਹਾਂ ਕਿਹਾ ਕਿ ਦੁੱਧ ਤੋਂ ਤਿਆਰ ਹੋਣ ਵਾਲੀਆਂ ਚੀਜ਼ਾਂ ਪਨੀਰ, ਦਹੀਂ, ਘਿਉ, ਖੋਆ ਆਦਿ ਨੂੰ ਦੁਕਾਨਦਾਰ ਪੂਰੀਆਂ ਕੀਮਤਾਂ 'ਤੇ ਵੇਚ ਰਹੇ ਹਨ ਪਰ 40 ਤੋਂ 50 ਰੁਪਏ ਕਿਲੋ ਵਿਕਣ ਵਾਲਾ ਦੁੱਧ ਡੇਅਰੀਆਂ ਵਾਲੇ 35 ਰੁਪਏ ਕਿਲੋ ਲੈ ਰਹੇ ਹਨ। ਜਿਸ ਫੀਡ ਦੀ ਬੋਰੀ ਦਾ 50 ਕਿਲੋ ਵਜ਼ਨ ਹੁੰਦਾ ਸੀ, ਹੁਣ 44 ਕਿਲੋ ਕਰ ਦਿੱਤਾ ਗਿਆ ਹੈ ਪਰ ਰੇਟ 50 ਕਿਲੋ ਦਾ ਹੀ ਲਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਦੁੱਧ ਦੀਆਂ ਕੀਮਤਾਂ ਤੁਰੰਤ ਵਧਾਈਆਂ ਜਾਣ, ਨਹੀਂ ਤਾਂ ਕਿਸਾਨ ਦੁਖੀ ਹੋ ਕੇ ਦੁੱਧ ਨੂੰ ਸੜਕਾਂ 'ਤੇ ਡੋਲ੍ਹਣ ਲਈ ਮਜਬੂਰ ਹੋਣਗੇ।ਇਸ ਮੌਕੇ ਗੁਰਮੇਜ਼ ਸਿੰਘ ਸਾਬਕਾ ਫੌਜੀ, ਗੁਰਮੀਤ ਸਿੰਘ ਮੈਂਬਰ, ਗੁਰਜੀਤ ਸਿੰਘ ਸਾਬਕਾ ਸਰਪੰਚ ਤੇ ਟਰਾਂਸਪੋਰਟਰ, ਪਰਮਜੀਤ ਸਿੰਘ, ਮੰਗਾ ਸਿੰਘ, ਰਾਮ ਸਿੰਘ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਲਾਡੀ, ਸ਼ਾਮ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ ਸ਼ਾਹ, ਬੱਲਾ ਸਿੰਘ ਆਦਿ ਮੌਜੂਦ ਸਨ।
ਸ਼ਾਰਟ-ਸਰਕਟ ਕਾਰਨ ਕੱਪੜੇ ਦੀ ਦੁਕਾਨ 'ਚ ਲੱਗੀ ਅੱਗ
NEXT STORY