ਨੂਰਪੁਰਬੇਦੀ, (ਅਵਿਨਾਸ਼/ਸ਼ਰਮਾ ਕਲਮਾ)- ਪਿੰਡ ਕਾਹਨਪੁਰ ਖੂਹੀ ਦੇ ਬੱਸ ਅੱਡੇ 'ਤੇ ਸਥਿਤ ਹਰਮਨ ਕਲਾਥ ਹਾਊਸ ਨਾਮਕ ਦੁਕਾਨ ਵਿਚ ਸ਼ਾਰਟ-ਸਰਕਟ ਨਾਲ ਅੱਗ ਲੱਗਣ ਕਰ ਕੇ ਦੁਕਾਨ ਵਿਚ ਪਿਆ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਹਰਪਾਲ ਸਿੰਘ ਵਾਸੀ ਗੋਚਰ ਨੇ ਦੱਸਿਆ ਕਿ ਬੀਤੀ ਰਾਤ ਅੱਡੇ ਤੋਂ ਕਿਸੇ ਵਿਅਕਤੀ ਨੇ ਫੋਨ ਕਰ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਰਾਤ ਸਮੇਂ ਜਦੋਂ ਉਨ੍ਹਾਂ ਦੁਕਾਨ 'ਤੇ ਜਾ ਕੇ ਦੇਖਿਆ ਤਾਂ ਦੁਕਾਨ ਵਿਚ ਅੱਗ ਲੱਗੀ ਹੋਈ ਸੀ ਅਤੇ ਸਾਰਾ ਕੱਪੜਾ ਸੜ ਚੁੱਕਾ ਸੀ। ਇਸ ਦੌਰਾਨ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਦੁਕਾਨ ਦੀਆਂ ਦੀਵਾਰਾਂ ਵਿਚ ਵੀ ਤਰੇੜਾਂ ਪੈ ਗਈਆਂ ਅਤੇ ਉਨ੍ਹਾਂ ਦਾ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਇਸ ਮੌਕੇ ਨਜ਼ਦੀਕੀ ਦੁਕਾਨਦਾਰਾਂ ਅੰਗਰੇਜ਼ ਸਿੰਘ, ਰਾਜਨ ਕੁਮਾਰ, ਦਿਲਬਾਗ ਸਿੰਘ ਫੌਜੀ, ਜਰਨੈਲ ਸਿੰਘ, ਭਗਵਾਨ ਦਾਸ, ਰਾਮ ਲਾਲ, ਹਰਮੇਸ਼ ਸਿੰਘ, ਡਾ. ਸੰਜੀਵ ਕੁਮਾਰ, ਗੁਰਮੀਤ ਸਿੰਘ ਸੰਧੂ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਵਿਅਕਤੀ ਨੂੰ ਇੰਨੇ ਵੱਡੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਜਾਂ ਵਿੱਤੀ ਸਹਾਇਤਾ ਦਿੱਤੀ ਜਾਵੇ।
ਯੂਥ ਕਾਂਗਰਸੀਆਂ ਨੇ ਸਾੜੀਆਂ ਬਜਟ ਦੀਆਂ ਕਾਪੀਆਂ
NEXT STORY