ਭੁੰਨਰਹੇੜੀ, (ਨਰਿੰਦਰ, ਭੂਪਿੰਦਰ)- ਭੁੰਨਰਹੇੜੀ ਖੇਤਰ ਦੇ ਨੇੜਲੇ ਪਿੰਡਾਂ 'ਚ ਅੱਜ ਦੁਪਹਿਰ ਸਮੇਂ ਲੱਗੀ ਅਚਾਨਕ ਅੱਗ ਨੇ ਤਬਾਹੀ ਮਚਾ ਦਿੱਤਾ ਤੇ ਖੇਤਰ ਦੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਨਾਲ ਖੇਤਰ ਦੇ ਪਿੰਡ ਪਰੌੜ, ਸ਼ਾਦੀਪੁਰ, ਦੁੱੜਦ, ਮਹਿਮੂਦਪੁਰ ਤੇ ਉਲਟਪੁਰ ਆਦਿ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਪਿੰਡ ਪਰੌੜ ਦੀ ਪਾਣੀ ਦੀ ਟੈਂਕੀ ਨੇੜਿਓਂ ਅਚਾਨਕ ਉੱਠੇ ਅੱਗ ਦੇ ਚੰਗਿਆੜਿਆਂ ਨੇ ਤੇਜ਼ ਹਵਾਵਾਂ ਕਾਰਨ ਅੱਗ ਦਾ ਭਿਆਨਕ ਰੂਪ ਲੈ ਲਿਆ। ਇਹ ਅੱਗ ਇਕ ਖੇਤ ਤੋਂ ਦੂਜੇ ਖੇਤ 'ਚ ਇੰਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਵੀ ਜ਼ਿਮੀਂਦਾਰ ਨੂੰ ਆਪਣੀ ਪੁੱਤਰਾਂ ਵਾਂਗ ਪਾਲੀ ਕਣਕ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਮਿਲਿਆ। ਅੱਗ ਜਦੋਂ ਪਿੰਡ ਪਰੌੜ ਤੋਂ ਉੱਠੀ ਤਾਂ ਲੋਕਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਅਤੇ ਫਾਇਰ ਬ੍ਰਿਗੇਡ ਮੰਗਵਾਈ ਗਈ। ਇਸ ਦੌਰਾਨ ਜ਼ਿਮੀਂਦਾਰਾਂ ਨੇ ਅੱਗ ਨੂੰ ਅੱਗੇ ਜਾਣ ਤੋਂ ਰੋਕਣ ਲਈ ਟਰੈਕਟਰਾਂ ਨਾਲ ਕਣਕ ਨੂੰ ਵਾਹਿਆ ਪਰ ਤੇਜ਼ ਹਵਾਵਾਂ ਕਾਰਨ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਨੇੜਲੇ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਅਤੇ ਨਾੜ ਨੂੰ ਅੱਗ ਦੀ ਲਪੇਟ 'ਚ ਲੈ ਲਿਆ। ਇਹ ਅੱਗ ਪਰੌੜ ਤੋਂ ਸ਼ੁਰੂ ਹੋ ਕੇ ਸ਼ਾਦੀਪੁਰ, ਦੁੱੜਦ, ਮਹਿਮੂਦਪੁਰ, ਦੌਲਤਪੁਰ ਤੇ ਉਲਟਪੁਰ ਤੱਕ ਪਹੁੰਚ ਗਈ। ਮੌਕੇ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਅੱਗ ਨਾਲ ਪਿੰਡ ਸ਼ਾਦੀਪੁਰ ਦੇ ਅਮਰੀਕ ਸਿੰਘ ਪੁੱਤਰ ਤਾਰਾ ਸਿੰਘ ਦੀ 8 ਕਿੱਲੇ ਕਣਕ, ਵਰਿੰਦਰ ਸਿੰਘ ਪੁੱਤਰ ਮਲੂਕ ਸਿੰਘ ਦੀ 12 ਕਿੱਲੇ, ਰਵਿੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਦੀ 5 ਕਿੱਲੇ, ਸੁਖਵਿੰਦਰ ਸਿੰਘ ਪੁੱਤਰ ਨੱਥਾ ਸਿੰਘ ਦੀ 14 ਕਿੱਲੇ, ਮਹਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਦੀ 5 ਕਿੱਲੇ, ਤਜਿੰਦਰਪਾਲ ਸਿੰਘ ਪੁੱਤਰ ਜਗੀਰ ਸਿੰਘ ਦੀ 7 ਕਿੱਲੇ, ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਦੀ 4 ਕਿੱਲੇ, ਕਸ਼ਮੀਰ ਸਿੰਘ ਪੁੱਤਰ ਤਾਰਾ ਸਿੰਘ ਦੀ 5 ਕਿੱਲੇ ਅਤੇ ਹੋਰ ਵੀ ਕਈ ਕਿਸਾਨਾਂ ਦੀ ਸੈਂਕੜੇ ਕਿੱਲੇ ਕਣਕ ਅਤੇ ਹਜ਼ਾਰਾਂ ਕਿੱਲੇ ਨਾੜ ਅੱਗ ਦੀ ਭੇਟ ਚੜ੍ਹ ਗਿਆ।
ਇਸ ਮੌਕੇ ਹਰਚੰਦ ਸਿੰਘ ਮਹਿਮੂਦਪੁਰ, ਸੁਰਜੀਤ ਸਿੰਘ ਸਰਪੰਚ ਪਰੌੜ ਤੇ ਹੋਰਨਾਂ ਕਈ ਕਿਸਾਨਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਭਗ 3 ਘੰਟੇ ਦੇਰੀ ਨਾਲ ਪੁੱਜੀਆਂ ਤੇ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਇਸ ਮੌਕੇ ਪੁੱਜੇ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਦੀ ਅੱਗ ਨਾਲ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਮਦਦ ਕੀਤੀ ਜਾਵੇ। ਇਸ ਦੌਰਾਨ ਹਲਕਾ ਸਨੌਰ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਮੌਕੇ 'ਤੇ ਪੁੱਜ ਕੇ ਪੀੜਤ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਤੇ ਅਚਾਨਕ ਲੱਗੀ ਅੱਗ ਨੂੰ ਮੌਕੇ 'ਤੇ ਕਾਬੂ ਨਾ ਪਾਉਣ ਦਾ ਭਾਂਡਾ ਪ੍ਰਸ਼ਾਸਨ ਦੇ ਸਿਰ ਭੰਨਿਆ।
ਅਕਤੂਬਰ-ਨਵੰਬਰ ਤਕ ਸ਼ਨੀ ਕਪਿਲ ਸ਼ਰਮਾ ਨੂੰ ਸਥਿਰ ਨਹੀਂ ਹੋਣ ਦੇਣਗੇ
NEXT STORY